FacebookTwitterg+Mail

ਆਖਿਰ ਕਿਉਂ ਕੇ. ਆਰ. ਕੇ. ਨੇ ਟਵਿਟਰ ਇੰਡੀਆ ਨੂੰ ਦਿੱਤੀ ਖੁਦਖੁਸ਼ੀ ਕਰਨ ਦੀ ਧਮਕੀ, ਜਾਣੋ ਪੂਰਾ ਮਾਮਲਾ

kamaal rashid khan
02 November, 2017 03:03:49 PM

ਨਵੀਂ ਦਿੱਲੀ(ਬਿਊਰੋ)— ਅਦਾਕਾਰ ਕਮਾਲ. ਆਰ. ਖਾਨ ਆਪਣੇ ਐਕਟਿੰਗ ਕਰੀਅਰ ਤੋਂ ਜ਼ਿਆਦਾ ਸੁਰਖੀਆਂ ਨਹੀਂ ਬਟੋਰਦੇ, ਜਿੰਨੀ ਉਹ ਸੋਸ਼ਲ ਨੈਟਵਰਕਿੰਗ ਸਾਈਟਸ  ਕਾਰਨ ਤੋਂ ਬਟੋਰਦੇ ਹਨ। ਉਹ ਆਪਣੇ ਟਵਿਟਰ ਹੈਂਡਲ ਤੋਂ ਕਦੇ ਕਿਸੇ ਅਦਾਕਾਰ ਨੂੰ ਲੈ ਕੇ ਵਿਵਾਦਾਂ ਨਾਲ ਭਰੇ ਕੂਮੈਂਟ ਕਰ ਦਿੰਦੇ ਸਨ। ਉਨ੍ਹਾਂ ਨੂੰ ਇਹ ਸਾਰੇ ਕੰਮ ਉਸ ਸਮੇਂ ਮਹਿੰਗੇ ਪਏ ਜਦੋਂ ਆਮਿਰ ਖਾਨ ਦੀ 'ਸੀਕ੍ਰੇਟ ਸੁਪਰਸਟਾਰ' ਦੀਆਂ ਧੱਜੀਆਂ ਉੱਡਾਉਣ ਤੋਂ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦਾ ਟਵਿਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਸੀ। ਹਾਲਾਂਕਿ ਇਹ ਸਾਫ ਨਹੀਂ ਹੋ ਸਕਿਆ ਸੀ ਕਿ ਉਨ੍ਹਾਂ ਦੀ ਸ਼ਿਕਾਇਤ ਕਿਸ ਨੇ ਕੀਤੀ ਸੀ।


ਹੁਣ ਟਵਿਟਰ ਦੀ ਇਸ ਪਹਿਲ ਨਾਲ ਬੋਖਾਰ ਕਮਾਲ ਨੇ ਪ੍ਰੈੱਸ ਰਿਲੀਜ਼ ਜ਼ਾਰੀ ਕਰਕੇ ਟਵਿਟਰ ਇੰਡੀਆ ਨੂੰ ਧਮਕੀ ਦਿੱਤੀ ਹੈ ਕਿ ਉਹ ਮੇਰਾ ਅਕਾਊਂਟ ਮੁੜ ਤੋਂ ਚਾਲੂ ਕਰਨ ਨਹੀਂ ਤਾਂ ਮੈਂ ਆਤਮ ਹੱਤਿਆ ਕਰ ਲਵਾਂਗਾ। ਆਪਣੇ ਪ੍ਰੈੱਸ ਰਿਲੀਜ਼ 'ਚ ਕਮਾਲ ਨੇ ਲਿਖਿਆ, ''ਟਵਿਟਰ ਇੰਡੀਆ ਸਟਾਫ ਮਿਸ. ਮਹਿਮਾ ਕੌਲ, ਵਰੀਲ ਜਾਨੀ ਤੇ ਤਰਨਜੀਤ ਸਿੰਘ ਨੂੰ ਬੇਨਤੀ ਹੈ ਕਿ ਮੇਰੇ ਅਕਾਊਂਟ ਮੁੜ ਸ਼ੁਰੂ ਕੀਤਾ ਜਾਵੇ। ਪਹਿਲਾਂ ਤਾਂ ਉਨ੍ਹਾਂ ਨੇ ਮੇਰੇ ਤੋਂ ਲੱਖਾਂ ਰੁਪਏ ਚਾਰਜ ਕੀਤੇ ਅਤੇ ਫਿਰ ਅਚਾਨਕ ਹੀ ਮੇਰਾ ਅਕਾਊਂਟ ਸਸਪੈਂਡ ਕਰ ਦਿੱਤਾ। ਉਨ੍ਹਾਂ ਨੇ ਮੈਨੂੰ ਧੋਖਾ ਦਿੱਤਾ ਤੇ ਇਸ ਗੱਲ ਤੋਂ ਮੈਂ ਬੇਹੱਦ ਪਰੇਸ਼ਾਨ ਹਾਂ। ਜੇਕਰ ਉਨ੍ਹਾਂ ਨੇ ਮੇਰਾ ਅਕਾਊਂਟ ਰਿਸਟੋਰ ਨਹੀਂ ਕੀਤਾ ਮੈਂ ਖੁਦਕੁਸ਼ੀ ਕਰ ਲਵਾਂਗਾ ਅਤੇ ਮੇਰੀ ਮੌਤ ਦੇ ਜ਼ਿੰਮੇਦਾਰ ਇਹ ਹੀ ਲੋਕ ਹੋਣਗੇ।''


Tags: Kamaal Rashid KhanThreatens TwitterAccount SuspendedAamir KhanSecret Superstar