FacebookTwitterg+Mail

'ਠਗਸ ਆਫ ਹਿੰਦੋਸਤਾਨ' 'ਤੇ ਕੇ. ਆਰ. ਕੇ. ਦਾ ਵਿਵਾਦਿਤ ਬਿਆਨ

kamaal rashid khan thugs of hindostan
13 November, 2018 01:02:01 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਕਮਾਲ ਰਾਸ਼ਿਦ ਖਾਨ ਇਕ ਵਾਰ ਮੁੜ ਸੁਰਖੀਆਂ 'ਚ ਛਾਏ ਹੋਏ ਹਨ। ਆਪਣੇ ਬੜਬੋਲੇ ਅਤੇ ਵਿਵਾਦਿਤ ਬਿਆਨਾਂ ਲਈ ਜਾਣੇ ਜਾਣ ਵਾਲੇ ਕਮਾਲ ਰਾਸ਼ਿਦ ਖਾਨ ਨੇ ਇਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦਿੱਤਾ ਹੈ। ਹਾਲ ਹੀ 'ਚ ਉਨ੍ਹਾਂ ਨੇ ਆਮਿਰ ਖਾਨ ਦੀ ਫਿਲਮ 'ਠਗਸ ਆਫ ਹਿੰਦੋਸਤਾਨ' 'ਤੇ ਵਿਵਾਦਿਤ ਬਿਆਨ ਦਿੱਤਾ ਹੈ। ਕੇ. ਆਰ. ਕੇ. ਨੇ ਆਪਣੇ ਟਵੀਟ 'ਚ ਵੀਡਿਓ ਪੋਸਟ ਕਰਕੇ ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ, ਅਮਿਤਾਭ ਬੱਚਨ, ਕੈਟਰੀਨਾ ਕੈਫ ਅਤੇ ਫਾਤਿਮਾ ਸਨ ਸ਼ੇਖ ਦੀ ਸਟਾਰਰ ਫਿਲਮ 'ਠਗਸ ਆਫ ਹਿੰਦੋਸਤਾਨ' ਖਿਲਾਫ ਆਪਣੀ ਭੜਾਸ ਕੱਢੀ ਹੈ।

 

ਵੀਡਿਓ 'ਚ ਕੇ. ਆਰ. ਕੇ. ਆਮਿਰ ਖਾਨ 'ਤੇ ਭੜਕ ਰਹੇ ਹਨ। ਉਨ੍ਹਾਂ ਨੇ ਇਸ ਵੀਡਿਓ 'ਚ ਕਿਹਾ ਕਿ ਪੂਰੀ ਫਿਲਮ 'ਚ ਫਾਤਿਮਾ ਸਨਾ ਸ਼ੇਖ, ਅਮਿਤਾਭ ਬੱਚਨ ਨੇ ਬਹੁਤ ਹੀ ਵਧੀਆ ਅਦਾਕਾਰੀ ਕੀਤੀ ਹੈ ਪਰ ਆਮਿਰ ਖਾਨ ਨੇ ਬਹੁਤ ਹੀ ਘਟੀਆ ਐਕਟਿੰਗ ਕੀਤੀ ਹੈ। ਆਮਿਰ ਖਾਨ ਨੇ ਇਹ ਫਿਲਮ ਕਿਉਂ ਕੀਤੀ ਇਹ ਤਾਂ ਸਮਝ 'ਚ ਆਉਂਦਾ ਹੈ ਪਰ ਅਮਿਤਾਭ ਬੱਚਨ ਨੇ ਇਹ ਫਿਲਮ ਕਿਉਂ ਕੀਤੀ ਇਹ ਸਮਝ 'ਚ ਨਹੀਂ ਆਉਂਦਾ। ਇੰਨਾਂ ਹੀ ਨਹੀਂ ਕੇ. ਆਰ. ਕੇ. ਨੇ ਫਿਲਮ ਦੇ ਡਾਇਰੈਕਟਰ ਖਿਲਾਫ ਵੀ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਨੇ ਡਾਇਰੈਕਟਰ ਖਿਲਾਫ ਬੋਲਦਿਆਂ ਕਿਹਾ ਕਿ“ਫਿਲਮ ਦਾ ਸਕ੍ਰੀਨ ਪਲੇ ਕਾਫੀ ਘਟੀਆ ਹੈ। ਡਾਇਲਾਗਸ ਵੀ ਬਕਵਾਸ ਹਨ, ਜੋ ਫਿਲਮ ਦੇ ਡਾਇਰੈਕਟਰ ਵਿਜੇ ਕ੍ਰਿਸ਼ਨਾ ਅਚਾਰਿਆ ਨੇ ਖੁਦ ਲਿਖੇ ਹਨ। ਇਸ ਲਈ ਤਾਂ ਉਨ੍ਹਾਂ ਦੇ ਹੱਥ ਕੱਟ ਲੈਣੇ ਚਾਹੀਦੇ ਹਨ ਤਾਂ ਕਿ ਉਹ ਦੁਬਾਰਾ ਅਜਿਹਾ ਕੁਝ ਨਾ ਬਣਾ ਸਕਣ।


ਦੱਸ ਦਈਏ ਕਿ ਆਮਿਰ ਖਾਨ ਦੀ 'ਠਗਸ ਆਫ ਹਿੰਦੋਸਤਾਨ' ਨੂੰ ਉਨ੍ਹਾਂ ਦੀਆਂ ਹੋਰਨਾਂ ਫਿਲਮਾਂ ਵਾਂਗ ਸ਼ਲਾਘਾ ਨਹੀਂ ਮਿਲ ਰਹੀ। ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਲੋਕਾਂ 'ਚ ਫਿਲਮ ਨੂੰ ਲੈ ਕੇ ਕਾਫੀ ਕਰੇਜ਼ ਸੀ ਪਰ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦਾ ਕੋਈ ਖਾਸ ਰਿਸਪਾਂਸ ਨਹੀਂ ਮਿਲ ਰਿਹਾ, ਜਿਸ ਤੋਂ ਬਾਅਦ ਕੇ. ਆਰ. ਕੇ. ਨੇ ਆਪਣਾ ਰਿਵਿਊ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।


Tags: Kamaal Rashid Khan Thugs of Hindostan Aamir Khan Amitabh Bachchan Bollywood Celebrity

About The Author

sunita

sunita is content editor at Punjab Kesari