FacebookTwitterg+Mail

ਸ਼ਰੂਤੀ ਨਹੀਂ ਕਮਲ ਹਾਸਨ ਤੇ ਗੌਤਮੀ ਵਿਚਕਾਰ ਦੂਰੀ ਦੀ ਇਹ ਹੈ ਵਜ੍ਹਾ, ਪੋਸਟ ਰਾਹੀ ਹੋਇਆ ਖੁਲਾਸਾ

kamal haasan
28 February, 2018 11:41:14 AM

ਮੁੰਬਈ(ਬਿਊਰੋ)— ਕਮਲ ਹਾਸਨ ਤੇ ਗੌਤਮੀ ਵਿਚਕਾਰ ਅਜੇ ਤੱਕ ਸਭ ਕੁਝ ਠੀਕ ਨਹੀਂ ਹੋਇਆ ਹੈ। 13 ਸਾਲ ਬਿਨਾਂ ਵਿਆਹ ਦੇ ਲਿਵ ਇਨ 'ਚ ਰਹਿਣ ਤੋਂ ਬਾਅਦ ਇਸ ਕੱਪਲ ਨੇ ਵੱਖਰੀਆਂ-ਵੱਖਰੀਆਂ ਰਾਹਾਂ ਫੜ੍ਹ ਲਈਆਂ ਸਨ। ਇਨ੍ਹਾਂ ਵਿਚਕਾਰ ਦਰਾੜ ਦਾ ਕਾਰਨ ਅਕਸਰ ਕਮਲ ਹਾਸਨ ਦੀ ਬੇਟੀ ਸ਼ਰੂਤੀ ਹਾਸਨ ਨੂੰ ਦੱਸਿਆ ਜਾਂਦਾ ਰਿਹਾ ਹੈ ਪਰ ਹੁਣ ਗੌਤਮੀ ਨੇ ਖੁਦ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਉਨ੍ਹਾਂ ਦੋਹਾਂ ਵਿਚਕਾਰ ਆਈ ਦੂਰੀ ਦੀ ਵਜ੍ਹਾ ਸ਼ਰੂਤੀ ਨਹੀਂ ਸੀ। ਸ਼ਰੂਤੀ ਨੇ ਇਕ ਬਲਾਗ ਰਾਹੀਂ ਆਪਣੇ ਤੇ ਕਮਲ ਹਾਸਨ ਵਿਚਕਾਰ ਦੂਰੀ ਦਾ ਕਾਰਨ ਦੱਸਿਆ ਹੈ। ਗੌਤਮੀ ਨੇ ਲਿਖਿਆ, ''ਕਰੀਬ 13 ਸਾਲ ਇੱਕਠੇ ਰਹਿਣ ਦੇ ਬਾਵਜੂਦ ਮੈਂ ਬਤੌਰ ਕਾਸਟਿਊਮ ਡਿਜ਼ਾਈਨਰ ਰਾਜਕਮਲ ਫਿਲਮਸ ਇੰਟਰਨੈਸ਼ਨਲ ਦੇ ਪ੍ਰੋਡਕਸ਼ਨ ਵਾਲੀਆਂ ਫਿਲਮਾਂ 'ਚ ਜੋ ਕੰਮ ਕੀਤਾ, ਜਿਸ ਦੇ ਪ੍ਰੋਡਿਊਸਰ ਕਮਲ ਹਾਸਨ ਸਨ। ਇਸ ਕਾਰਨ ਮੇਰੀ ਕਮਾਈ ਦਾ ਮੁੱਖ ਸਾਧਨ, ਜੋ ਕੈਮਰੇ ਅੱਗੇ ਤੇ ਪਿੱਛੇ ਬਹੁਤ ਮਹੱਤਵਪੂਰਨ ਹੈ, ਉਸ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਗਿਆ।

ਅਜਿਹਾ ਮੈਨੂੰ ਕਹਿੰਦੇ ਹੋਏ ਬੇਹੱਦ ਦੁੱਖ ਹੋ ਰਿਹਾ ਹੈ ਕਿ ਸਾਲ 2016 ਅਕਤੂਬਰ ਤੱਕ ਮੈਨੂੰ 'ਦਸ਼ਾਵਤਰਮ' ਤੇ 'ਵਿਸ਼ਵਰੁਪਮ' ਵਰਗੀਆਂ ਫਿਲਮਾਂ ਲਈ ਭੁਗਤਾਨ ਨਹੀਂ ਕੀਤਾ ਗਿਆ ਹੈ।'' ਗੌਤਮੀ ਨੇ ਕਿਹਾ ਕਿ ਉਨ੍ਹਾਂ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਹਾਸਨ ਤੇ ਆਰ. ਕੇ. ਐੱਫ. ਆਈ. ਵਲੋਂ ਹਮੇਸ਼ਾ ਭੁਗਤਾਨ 'ਚ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ। ਗੌਤਮੀ ਨੇ ਸ਼ਰੂਤੀ ਤੇ ਅਕਸ਼ਰਾ ਬਾਰੇ ਲਿਖਿਆ, ''ਸਾਡੇ ਰਿਸ਼ਤੇ ਦੇ ਖਤਮ ਹੋਣ ਦੀ ਵਜ੍ਹਾ ਕੋਈ ਹੋਰ ਨਹੀਂ ਸੀ ਖਾਸ ਕਰ ਕੇ ਸ਼ਰੂਤੀ ਤਾਂ ਬਿਲਕੁੱਲ ਨਹੀਂ। ਇਸ ਤੋਂ ਇਲਾਵਾ ਆਪਣੀ ਦੂਜੀ ਪੋਸਟ 'ਚ ਉਨ੍ਹਾਂ ਨੇ ਕਿਹਾ, ''ਮੇਰੀ ਪੋਸਟ 'ਪਾਸਟ ਇਸ ਪਾਸਟ' ਨੂੰ ਲਿਖਣ ਪਿੱਛੇ ਮੇਰਾ ਮਕਸਦ ਇਸ ਦੀ ਪਹਿਲੀ ਲਾਈਨ 'ਚ ਹੀ ਹੈ। ਇਹ ਦੱਸਣਾ ਕਿ ਮੇਰਾ ਮਿ. ਹਾਸਨ ਨਾਲ ਕਿਸੇ ਵੀ ਤਰ੍ਹਾਂ ਦਾ ਕੁਝ ਲੈਣਾ-ਦੇਣਾ ਨਹੀਂ ਹੈ। ਮੈਨੂੰ ਇਹ ਪੋਸਟ ਲਿਖਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਮੇਰੇ ਕੋਲ੍ਹ ਅਜਿਹੀਆਂ ਖਬਰਾਂ ਹਰ ਪਾਸਿਓ ਆ ਰਹੀਆਂ ਸਨ। ਮੈਂ ਉਨ੍ਹਾਂ ਲੋਕਾਂ ਦੀਆਂ ਕਠੋਰ ਪ੍ਰਤੀਕਿਰਿਆਵਾਂ ਤੋਂ ਪਰੇਸ਼ਾਨ ਹਾਂ, ਜੋ ਸਥਿਤੀ ਦੇ ਬਾਰੇ 'ਚ ਕੁਝ ਨਹੀਂ ਜਾਣਦੇ।'' ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਪੋਸਟ ਦੇ ਅੰਤ 'ਚ ਲਿਖਿਆ, ''ਉਹ ਸਾਰੇ ਲੋਕ ਜੋ ਮੈਨੂੰ ਜੱਜ ਕਰਨ ਦੀ ਜਲਦਬਾਜ਼ੀ 'ਚ ਹਨ, ਤੁਸੀਂ ਮੈਨੂੰ ਬੀਤੇ 30 ਸਾਲ ਤੋਂ ਜਾਣਦੇ ਹੋ। ਮੈਂ ਕਦੇ ਅਜਿਹੀ ਕੁਝ ਨਹੀਂ ਕਿਹਾ। ਮੈਂ ਬਿਨਾਂ ਕਾਰਨ ਕੁਝ ਨਹੀਂ ਬੋਲਦੀ ਤੇ ਮੈਂ ਬਿਨਾਂ ਸਬੂਤ ਵੀ ਕੁਝ ਨਹੀਂ ਬੋਲਦੀ।''


ਜ਼ਿਕਰਯੋਗ ਹੈ ਕਿ ਕਮਲ ਹਾਸਨ, ਗੌਤਮੀ ਨਾਲ 13 ਸਾਲ ਲਿਵ ਇਨ ਰਿਲੇਸ਼ਨ 'ਚ ਰਹਿ ਚੁੱਕੇ ਹਨ। ਇਸ ਤੋਂ ਪਹਿਲਾਂ ਕਮਲ ਹਾਸਨ ਦੋ ਵਿਆਹ ਕਰ ਚੁੱਕੇ ਹਨ, ਜੋ ਟੁੱਟ ਚੁੱਕੇ ਹਨ। ਕਮਲ ਹਾਸਨ ਨੇ ਪਹਿਲਾ ਵਿਆਹ ਕੋਰੀਓਗਰਾਫਰ ਵਾਣੀ ਗਣੇਸ਼ਨਨ ਤੇ ਦੂਜਾ ਵਿਆਹ ਅਦਾਕਾਰਾ ਸਾਰਿਕਾ ਨਾਲ ਕੀਤਾ ਸੀ। ਸ਼ਰੂਤੀ ਤੇ ਅਕਸ਼ਰਾ ਹਾਸਨ, ਸਾਰਿਕਾ ਤੇ ਕਮਲ ਦੀਆਂ ਬੇਟੀਆਂ ਹਨ।


Tags: Kamal HaasanGautamiShruti HaasanAkshara HaasanTwitterਕਮਲ ਹਾਸਨ ਗੌਤਮੀ

Edited By

Chanda Verma

Chanda Verma is News Editor at Jagbani.