FacebookTwitterg+Mail

B'day Spl: ਦੋ ਵਿਆਹ ਦੇ ਬਾਵਜੂਦ ਕਮਲ ਹਾਸਨ ਇੰਨੇ ਸਾਲ ਇਸ ਅਭਿਨੇਤਰੀ ਨਾਲ ਰਹਿ ਚੁੱਕੇ ਨੇ ਲਿਵ ਇਨ 'ਚ

kamal haasan birthday special
07 November, 2017 02:36:46 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਕਮਲ ਹਸਨ ਅੱਜ ਆਪਣਾ 62ਵਾਂ ਜਨਮਦਿਨ ਮਨਾ ਰਹੇ ਹਨ। ਕਮਲ ਦੀ ਗਿਣਤੀ ਭਾਰਤੀ ਸਿਨੇਮਾ ਦੇ ਦਿੱਗਜ ਕਲਾਕਾਰਾਂ 'ਚ ਕੀਤੀ ਜਾਂਦੀ ਹੈ। ਕਮਲ ਨੇ ਦੋ ਵਿਆਹ ਕੀਤੇ ਸਨ। ਵਾਨੀ ਗਣਪਤੀ ਨਾਲ ਉਨ੍ਹਾਂ ਦਾ ਪਹਿਲਾ ਵਿਆਹ ਹੋਇਆ। ਗਣਪਤੀ ਨਾਲ ਤਲਾਕ ਤੋਂ ਬਾਅਦ ਉਨ੍ਹਾਂ ਨੇ ਅਭਿਨੇਤਰੀ ਸਾਰਿਕਾ ਨਾਲ ਦੂਜਾ ਵਿਆਹ ਕੀਤਾ। ਇਸ ਵਿਆਹ ਤੋਂ ਉਨ੍ਹਾਂ ਦੀਆਂ 2 ਬੇਟੀਆਂ ਹਨ।

Punjabi Bollywood Tadka

ਕਮਲ ਦੀਆਂ ਦੋਵੇਂ ਬੇਟੀਆਂ ਸ਼ਰੂਤੀ ਤੇ ਅਕਸ਼ਰਾ ਅਭਿਨੇਤਰੀਆਂ ਹਨ। ਕਮਲ ਹਾਸਨ ਸਾਰਿਕਾ ਤੋਂ ਵੱਖ ਹੋਣ ਤੋਂ ਬਾਅਦ ਕਰੀਬ 13 ਸਾਲ ਤੱਕ ਲਿਵ ਇਨ ਰਿਲੇਸ਼ਨ 'ਚ ਵੀ ਰਹੇ। ਉਨ੍ਹਾਂ ਦੀ ਲਿਵ ਇਨ ਪਾਰਟਨਰ ਅਦਾਕਾਰਾ ਗੌਤਮੀ ਸੀ। ਗੌਤਮੀ ਨੇ ਖੁਦ ਬਲਾਗ 'ਚ ਕਮਲ ਨਾਲੋਂ ਵੱਖ ਹੋਣ ਦੀ ਗੱਲ ਦੱਸੀ।

Punjabi Bollywood Tadka

ਗੌਤਮੀ ਨੇ ਆਪਣੇ ਬਲਾਗ ਜ਼ਿੰਦਗੀ ਤੇ ਫੈਸਲੇ 'ਚ ਲਿਖਿਆ ਸੀ, 13 ਸਾਲ ਇੱਕਠੇ ਰਹਿਣ ਤੋਂ ਬਾਅਦ ਇਹ ਫੈਸਲਾ ਲੈਣਾ ਮੇਰੇ ਲਈ ਬਹੁਤ ਔਖਾ ਸੀ। ਕਿਸੇ ਲਈ ਅਜਿਹਾ ਫੈਸਲਾ ਲੈਣਾ ਸੌਖਾ ਨਹੀਂ ਹੁੰਦਾ। ਜਾਂ ਤਾਂ ਤੁਸੀਂ ਰਿਸ਼ਤੇ 'ਚ ਰਹਿ ਕੇ ਆਪਣੇ ਸੁਪਨਿਆਂ ਨਾਲ ਸਮਝੌਤਾ ਕਰ ਲੈਂਦੇ ਹੋ ਜਾਂ ਫਿਰ ਸੱਚਾਈ ਨੂੰ ਸਵੀਕਾਰ ਕਰ ਕੇ ਅੱਗੇ ਵੱਧ ਜਾਂਦੇ ਹੋ।

Punjabi Bollywood Tadka

ਗੌਤਮੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਦੀ ਹਮਦਰਦੀ ਨਹੀਂ ਚਾਹੀਦੀ ਤੇ ਨਾ ਹੀ ਉਹ ਕਿਸੇ ਨੂੰ ਦੋਸ਼ ਦੇਣਾ ਚਾਹੁੰਦੀ ਹੈ। ਗੌਤਮੀ ਨੇ ਤੇਲੁਗੂ, ਮਲਿਆਲਮ ਤੇ ਕੰਨੜ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਬਹੁਤ ਸਾਰੇ ਟੀ. ਵੀ. ਸ਼ੋਅਜ਼ ਹੋਸਟ ਤੇ ਜੱਜ ਕੀਤੇ ਹਨ। ਗੌਤਮੀ ਤੇ ਕਮਲ ਹਾਲ ਹੀ 'ਚ ਇਕ ਫਿਲਮ 'ਚ ਵੀ ਨਜ਼ਰ ਆਏ ਸਨ। ਗੌਤਮੀ ਨੇ ਲਿਖਿਆ, ਮੈਂ ਕਮਲ ਦੇ ਕੰਮ ਦੀ ਹਮੇਸ਼ਾ ਤੋਂ ਫੈਨ ਰਹੀ ਹਾਂ ਤੇ ਅੱਗੇ ਵੀ ਰਹਾਂਗੀ।''

Punjabi Bollywood Tadka


Tags: Kamal Haasan BirthdaySarikaShruti Haasan Akshara HaasanVani GanapathyGautami