ਜਲੰਧਰ— ਵਾਰਿਸ ਭਰਾਵਾਂ ਨੇ ਹਮੇਸ਼ਾ ਸੱਭਿਆਚਾਰਕ ਗੀਤਾਂ ਰਾਹੀ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। 'ਪੰਜਾਬੀ ਵਿਰਸਾ' ਸ਼ੋਅਜ਼ ਦੀ ਲੜੀ ਦਾ ਇਹ ਲਗਾਤਾਰ 14ਵਾਂ ਸਾਲ ਹੈ ਅਤੇ ਮੌਜੂਦਾ ਸਮੇਂ ਪੰਜਾਬੀ ਵਿਰਸਾ ਸ਼ੋਅਜ਼ ਦੀ ਮਕਬੂਲੀਅਤ ਪੰਜਾਬੀਆਂ ਦੇ ਸਿਰ ਚੜ੍ਹ ਬੋਲ ਰਹੀ ਹੈ। ਪੰਜਾਬੀ ਮਸ਼ਹੂਰ ਗਾਇਕ ਕਮਲ ਹੀਰ ਨੇ ਹਾਲ ਹੀ 'ਚ ਆਪਣੇ ਫੇਸਬੁੱਕ ਪੇਜ 'ਤੇ ਇੰਗਲੈਂਡ 'ਚ ਹੋ ਰਹੇ ਸ਼ੋਅ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਖੂਬ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਵਾਰਿਸ ਭਰਾਵਾਂ ਨੇ ਹਮੇਸ਼ਾ ਸੱਭਿਆਚਾਰਕ ਗੀਤ ਹੀ ਲੋਕਾਂ ਦੀ ਝੋਲੀ 'ਚ ਪਾਏ ਹਨ।
ਦੱਸ ਦਈਏ ਕਿ ਵੀਡੀਓ 'ਚ ਕਮਲ ਹੀਰ ਨੇ ਆਪਣੇ ਜ਼ਬਰਦਸਤ ਭੰਗੜੇ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਉਨ੍ਹਾਂ ਨੇ ਆਪਣੇ ਭੰਗੜੇ ਨਾਲ ਮਾਹੌਲ ਸਿਖਰ 'ਤੇ ਪਹੁੰਚਾ ਦਿੱਤਾ।