FacebookTwitterg+Mail

11 ਅਪ੍ਰੈਲ ਨੂੰ ਰਿਲੀਜ਼ ਹੋਵੇਗਾ ਵਾਰਿਸ ਭਾਰਵਾਂ ਦਾ ਧਾਰਮਿਕ ਟਰੈਕ 'ਸਿੱਧੀ ਬੱਸ ਨਨਕਾਣੇ ਨੂੰ'

kamal heer and manmohan waris
03 April, 2019 05:28:50 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਮਨਮੋਹਨ ਵਾਰਿਸ, ਕਮਲਹੀਰ ਤੇ ਸੰਗਤਾਰ, ਜਿਨ੍ਹਾਂ ਨੇ ਪਿਛਲੇ ਢਾਈ ਦਹਾਕਿਆਂ ਤੋਂ ਪੰਜਾਬੀ ਸਰੋਤਿਆਂ ਦੀ ਝੋਲੀ 'ਚ ਕਈ ਅਣਗਿਣਤ ਵਧੀਆ ਅਤੇ ਸੱਭਿਆਚਾਰਕ ਗੀਤ ਪਾਏ ਹਨ। ਵਾਰਿਸ ਭਰਾਵਾਂ ਦੀ ਜੋੜੀ ਆਪਣਾ ਇਕ ਨਵਾਂ ਧਾਰਮਿਕ ਗੀਤ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋ ਰਹੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ 'ਸਿੱਧੀ ਬੱਸ ਨਨਕਾਣੇ ਨੂੰ' ਰਿਲੀਜ਼ ਕੀਤਾ ਜਾਵੇਗਾ। ਇਹ ਧਾਰਮਿਕ ਗੀਤ ਗੀਤਕਾਰ ਮੰਗਲ ਹਠੂਰ ਦਾ ਲਿਖਿਆ ਹੈ, ਜਿਸ ਨੂੰ ਸੰਗੀਤਬੱਧ ਸੰਗਤਾਰ ਨੇ ਕੀਤਾ ਹੈ। ਧਾਰਮਿਕ ਗੀਤ 'ਸਿੱਧੀ ਬੱਸ ਨਨਕਾਣੇ ਨੂੰ' ਦੀ ਵੀਡੀਓ ਸੰਦੀਪ ਸ਼ਰਮਾ ਦੁਆਰਾ ਬਣਾਈ ਗਈ ਹੈ।

ਦੱਸ ਦਈਏ ਕਿ ਵਾਰਿਸ ਭਰਾਵਾਂ ਵੱਲੋਂ ਸਾਂਝੇ ਤੌਰ 'ਤੇ ਗਾਇਆ ਇਹ ਗੀਤ 11 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਵਾਰਿਸ ਭਰਾ ਪੰਜਾਬੀ ਸੰਗੀਤ ਜਗਤ ਦੇ ਉਹ ਗਾਇਕ ਹਨ, ਜਿਨ੍ਹਾਂ ਦੇ ਹਰੇਕ ਗੀਤ 'ਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਝਲਕਦੀ ਹੈ। ਉਨ੍ਹਾਂ ਦੇ ਗੀਤਾਂ ਨੂੰ ਹਰ ਵਰਗ ਦੇ ਸਰੋਤਿਆ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।


Tags: Sidhi Bus Nankane NuSangtarKamal HeerManmohan WarisPunjabi Singer

Edited By

Sunita

Sunita is News Editor at Jagbani.