FacebookTwitterg+Mail

'ਮਣੀਕਰਣਿਕਾ' ਦੇ ਪ੍ਰੋਡਿਊਸਰ ਕਮਲ ਜੈਨ ਦੀ ਹਾਲਤ ਗੰਭੀਰ

kamal jain
20 January, 2019 09:33:07 AM

ਮੁੰਬਈ(ਬਿਊਰੋ)— ਕੰਗਨਾ ਰਣੌਤ ਦੀ ਫਿਲਮ 'ਮਣੀਕਰਣਿਕਾ' ਦੇ ਪ੍ਰੋਡਿਊਸਰ ਕਮਲ ਜੈਨ ਨੂੰ ਪੈਰਾਲਿਸਿਸ ਦਾ ਅਟੈਕ ਪੈਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 'ਮਣੀਕਰਣਿਕਾ' 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਰਿਲੀਜ਼ ਤੋਂ ਪਹਿਲਾਂ ਹੀ ਇਹ ਫਿਲਮ ਵਿਵਾਦਾਂ 'ਚ ਫੱਸ ਗਈ ਹੈ ਅਤੇ ਕਰਨੀ ਸੇਨਾ ਵੀ ਇਸ ਫਿਲਮ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੀ ਹੈ।
ਕਮਲ ਜੈਨ ਨੇ ਦਿਨ 'ਚ ਟਵੀਟ ਰਾਹੀ ਆਪਣੀ ਖਰਾਬ ਸਿਹਤ ਅਤੇ ਹਸਪਤਾਲ ਜਾਣ ਦੀ ਜਾਣਕਾਰੀ ਦਿੱਤੀ ਸੀ ਪਰ ਉਨ੍ਹਾਂ ਦੀ ਹਾਲਤ ਦੇਰ ਸ਼ਾਮ ਕਾਫੀ ਖਰਾਬ ਹੋ ਗਈ। ਕੋਕੀਲਾਬੇਨ ਹਸਪਤਾਲ 'ਚ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।


Tags: Kamal Jain Manikarnika-The Queen Of JhansiKangana RanautVentilatorHospital

About The Author

manju bala

manju bala is content editor at Punjab Kesari