ਜਲੰਧਰ(ਬਿਊਰੋ)— ਮਸ਼ਹੂਰ ਗਾਇਕ ਕਮਲ ਖਾਨ ਅੱਜ ਆਪਣਾ 28ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਉਨ੍ਹਾਂ ਦਾ ਜਨਮ 25 ਅਪ੍ਰੈਲ 1989 'ਚ ਹੋਇਆ ਸੀ। ਦੱਸ ਦੇਈਏ ਕਿ ਇਕ ਨਿੱਜੀ ਚੈਨਲ ਵਲੋਂ ਕਰਵਾਏ ਗਏ 'ਸਾ ਰੇ ਗਾ ਮਾ' 2010 ਦੇ ਜੇਤੂ ਰਹਿ ਚੁੱਕੇ ਹਨ। ਨੌਜਵਾਨ ਗਾਇਕ ਕਮਲ ਖਾਨ ਨੇ ਦਸੰਬਰ 2012 'ਚ ਏਕਤਾ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਦੱਸ ਦੇਈਏ ਕਿ ਕਮਲ ਖਾਨ ਨੇ ਸੰਗੀਤ ਦੀ ਸ਼ੁਰੂਆਤੀ ਸਿੱਖਿਆ ਆਪਣੇ ਚਾਚਾ ਸ਼ੌਕਤ ਅਲੀ ਦੀਵਾਨਾ ਤੇ ਆਪਣੀ ਮਾਤਾ ਸਰਬਜੀਤ ਕੌਰ ਤੋਂ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੜਾਈ ਛੱਡ ਕੇ ਸੰਗੀਤ ਪ੍ਰਤੀਯੋਗਤਾਵਾਂ ਤੇ ਸੰਗੀਤਕ ਪ੍ਰੋਗਰਾਮਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਕਮਾਲ ਖਾਨ 4 ਸਾਲ ਦੀ ਉਮਰ 'ਚ ਹੀ ਸੰਗੀਤ ਨਾਲ ਜੁੜ ਗਿਆ ਸੀ ਪਰ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦਾ ਗਾਉਣਾ ਬਿਲਕੁਲ ਪਸੰਦ ਨਹੀਂ ਸੀ। ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਨੂੰ ਗਾਇਕੀ 'ਚ ਆਪਣਾ ਕਰੀਅਰ ਨਹੀਂ ਬਣਾਉਣ ਦੇਣਾ ਚਾਹੁੰਦਾ ਸੀ ਪਰ ਫਿਰ ਵੀ ਕਮਲ ਖਾਨ ਨੇ ਆਪਣਾ ਕਰੀਅਰ ਗਾਇਕੀ 'ਚ ਹੀ ਬਣਾਇਆ। ਕਮਲ ਖਾਨ ਨੇ ਫਿਲਮ 'ਤੀਸ ਮਾਰ ਖਾਨ' 'ਚ 'ਵੱਲ੍ਹਾ ਵੱਲ੍ਹਾ' ਗੀਤ ਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਡਰਟੀ ਪਿਕਚਰ' 'ਚ 'ਇਸ਼ਕ ਸੂਫੀਆਨਾ' ਗੀਤ ਗਾਇਆ। ਦੱਸਣਯੋਗ ਹੈ ਕਿ ਕਮਲ ਖਾਨ ਪੰਜਾਬੀ ਫਿਲਮ 'ਯਾਰਾਂ ਦੇ ਯਾਰ' 'ਚ 'ਫਰਾਰ' ਤੇ 'ਮੌਜਾਂ' ਵਰਗੇ ਗੀਤ ਵੀ ਗਾ ਚੁੱਕੇ ਹਨ। ਹਾਲ ਹੀ 'ਚ ਕਮਲ ਖਾਨ ਦਾ ਗੀਤ 'ਦਿੱਲੀ ਸਾਰਾ' ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਗੀਤ 'ਚ ਕਮਲ ਖਾਨ ਲੜਕੀ ਦੇ ਹੁਸਨ ਦੀ ਤਾਰੀਫ ਕਰਦਾ ਨਜ਼ਰ ਆਇਆ ਸੀ।
ਦੱਸ ਦੇਈਏ ਕਿ ਕਮਲ ਖਾਨ ਦਾ ਇਹ ਗੀਤ ਵਿਆਹ, ਪਾਰਟੀਆਂ 'ਤੇ ਡੀ. ਜੇ. 'ਤੇ ਖੂਬ ਲਾਇਆ ਜਾਂਦਾ ਹੈ।