FacebookTwitterg+Mail

ਮਾਂ ਦੀ ਸਿਹਤ ਨੂੰ ਲੈ ਕੇ ਭਾਵੁਕ ਹੋਏ ਗਾਇਕ ਕਮਲ ਖਾਨ, ਸਾਂਝੀ ਕੀਤੀ ਤਸਵੀਰ

kamal khan with mom
29 September, 2019 04:58:24 PM

ਜਲੰਧਰ(ਬਿਊਰੋ)- ਮਸ਼ਹੂਰ ਗਾਇਕ ਕਮਲ ਖਾਨ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕਰਦੇ ਕੈਪਸ਼ਨ ‘ਚ ਲਿਖਿਆ, ‘‘ਲਵ ਯੂ ਮਾਂ... ਮਾਂ ਦੀ ਸਿਹਤ ਕੁਝ ਦਿਨਾਂ ਤੋਂ ਠੀਕ ਨਹੀਂ ਹੈ, ਅਰਦਾਸ ਕਰੋ ਠੀਕ ਰਹਿਣ’’ ਜੀ ਹਾਂ, ਇਸ ਤਸਵੀਰ ‘ਚ ਉਹ ਆਪਣੀ ਮਾਤਾ ਜੀ ਨਾਲ ਨਜ਼ਰ ਆ ਰਹੇ ਹਨ। ਹਰ ਬੱਚੇ ਲਈ ਉਸ ਦੀ ਮਾਂ ਰੱਬ ਹੁੰਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਮਾਂ ਦੇ ਚਰਨਾਂ ‘ਚ ਜੰਨਤ ਹੁੰਦੀ ਹੈ। ਹਰ ਬੱਚਾ ਆਪਣੇ ਮਾਤਾ-ਪਿਤਾ ਦੀ ਚੰਗੀ ਸਿਹਤ ਲਈ ਅਰਦਾਸ ਕਰਦਾ ਹੈ।


ਜਿਸ ਕਰਕੇ ਕਮਲ ਖਾਨ ਨੇ ਵੀ ਆਪਣੇ ਚਾਹੁਣ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਮਾਂ ਲਈ ਦੁਆਵਾਂ ਕਰਨ ਤਾਂ ਕਿ ਉਹ ਜਲਦ ਹੀ ਸਿਹਤਮੰਦ ਹੋ ਜਾਣ। ਇਸ ਪੋਸਟ ’ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕੁਮੈਂਟਸ ਰਾਹੀਂ ਕਮਲ ਖਾਨ ਨੂੰ ਹੌਂਸਲਾ ਦਿੰਦੇ ਹੋਏ ਅਰਦਾਸਾਂ ਕੀਤੀਆਂ ਹਨ ਕਿ ਮਾਤਾ ਜੀ ਜਲਦ ਠੀਕ ਹੋ ਜਾਣ। ਜੇ ਗੱਲ ਕਰੀਏ ਕਮਲ ਖਾਨ ਦੇ ਕੰਮ ਦੀ ਤਾਂ ਹਾਲ ਹੀ ‘ਚ ਉਹ ਆਪਣੇ ਸਿੰਗਲ ਟਰੈਕ ‘ਸੱਚ 3’ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਏ ਸਨ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ।
 


Tags: Kamal KhanInstagramNew PostPollywood Khabarਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari