ਜਲੰਧਰ (ਬਿਊਰੋ) : ਆਪਣੀਆਂ ਖੂਬਸੁਰਤ ਅਦਾਵਾਂ ਨਾਲ ਸਾਰਿਆਂ ਨੂੰ ਮੋਹ ਲੈਣ ਵਾਲੀ ਕਮਲ ਖੰਗੂਰਾ ਨੇ ਇਕ ਵਾਰ ਫਿਰ ਐਂਟਰਟੇਨਮੈਂਟ ਦੀ ਦੁਨੀਆ 'ਚ ਵਾਪਸੀ ਕੀਤੀ ਹੈ। ਕੁਝ ਦਿਨ ਪਹਿਲਾਂ ਹੀ ਉਸ ਦੀ ਪੰਜਾਬੀ ਫਿਲਮ 'ਟਾਈਟੈਨਿਕ' ਰਿਲੀਜ਼ ਹੋਈ। ਲੋਕਾਂ ਨੇ ਉਸ ਦੇ ਕੰਮ ਨੂੰ ਖੂਬ ਪਸੰਦ ਕੀਤਾ ਹੈ।
ਕਮਲ ਖੰਗੂਰਾ ਕਾਫੀ ਸਮੇਂ ਐਂਟਰਟੇਨਮੈਂਟ ਦੀ ਦੁਨੀਆ ਤੋਂ ਦੂਰ ਰਹੀ ਹੈ। ਕਮਲ ਖੰਗੂਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ ਚੰਡੀਗੜ੍ਹ 'ਚ ਹੋਇਆ ਸੀ ਅਤੇ ਇੱਥੇ ਹੀ ਉਸ ਨੇ ਪੜ੍ਹਾਈ ਕੀਤੀ।
ਹਾਲਾਂਕਿ ਉਹ ਸੰਗਰੂਰ ਦੀ ਰਹਿਣ ਵਾਲੀ ਹੈ। ਕਮਲ ਖੰਗੂਰਾ ਨੇ ਸਾਲ 2014 'ਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆਂ ਸੀ। ਕਮਲ ਜਦੋਂ 12 ਸਾਲਾ ਦੀ ਸੀ ਤਾਂ ਉਸ ਨੇ ਪੰਜਾਬੀ ਇੰਡਸਟਰੀ 'ਚ ਪੈਰ ਰੱਖਿਆ ਸੀ।
ਉਸ ਨੇ ਸਕੂਲ 'ਚ ਪੜਦੇ ਹੋਏ ਹੀ ਇਕ ਵੀਡੀਓ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ। ਹੁਣ ਤੱਕ ਉਹ 200 ਤੋਂ ਵੱਧ ਗੀਤਾਂ 'ਚ ਮਾਡਲ ਦੇ ਤੌਰ 'ਤੇ ਕੰਮ ਕਰ ਚੁੱਕੀ ਹੈ।
ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਉਣ ਵਾਲੇ ਹਰ ਦੂਜੇ ਗੀਤ 'ਚ ਕਮਲ ਖੰਗੂਰਾ ਹੀ ਦਿਖਾਈ ਦਿੰਦੀ ਸੀ ਪਰ ਇਸੇ ਦੌਰਾਨ ਉਹ ਅਚਾਨਕ ਇੰਡਸਟਰੀ 'ਚੋਂ ਗਾਇਬ ਹੋ ਗਏ ਸਨ, ਜਿਸ ਬਾਰੇ ਕਮਲ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਕੰਮ ਦੇ ਚੱਕਰ 'ਚ ਉਸ ਦੀ ਪੜਾਈ ਅਧੂਰੀ ਰਹਿ ਗਈ ਸੀ।
ਇਸ ਲਈ ਉਸ ਨੇ ਆਪਣੀ ਪੜਾਈ ਨੂੰ ਪੂਰਾ ਕਰਨ ਲਈ ਇੰਡਟਰੀ ਨੂੰ ਥੋੜੇ ਸਮੇਂ ਲਈ ਛੱਡ ਦਿੱਤਾ ਸੀ।