ਜਲੰਧਰ (ਬਿਊਰੋ) : ਆਪਣੀਆਂ ਖੂਬਸੁਰਤ ਅਦਾਵਾਂ ਨਾਲ ਸਾਰਿਆਂ ਨੂੰ ਮੋਹ ਲੈਣ ਵਾਲੀ ਪੰਜਾਬੀ ਮਾਡਲ ਕਮਲ ਖੰਗੂਰਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 16 ਦਸੰਬਰ ਨੂੰ ਚੰਡੀਗੜ੍ਹ 'ਚ ਹੋਇਆ। ਦੱਸ ਦਈਏ ਕਿ ਕਮਲ ਖੰਗੂਰਾ ਨੇ ਕਾਫੀ ਲੰਬੇ ਸਮੇਂ ਬਾਅਦ ਐਂਟਰਟੇਨਮੈਂਟ ਦੀ ਦੁਨੀਆ 'ਚ ਵਾਪਸੀ ਕੀਤੀ ਹੈ।
View this post on Instagram Chote hunde birthday da kina chaa hunda si . 🙄🙈 Te aj vekhlo 😺 😘Thankyou mummy@parkash8729 A post shared by Kamaldeep Kaur Khangura (@kamal.khangura__) on Dec 15, 2019 at 11:41am PST
Chote hunde birthday da kina chaa hunda si . 🙄🙈 Te aj vekhlo 😺 😘Thankyou mummy@parkash8729
A post shared by Kamaldeep Kaur Khangura (@kamal.khangura__) on Dec 15, 2019 at 11:41am PST
ਇੰਝ ਪੰਜਾਬੀ ਇੰਡਸਟਰੀ 'ਚ ਹੋਈ ਐਂਟਰੀ ਕਮਲ ਖੰਗੂਰਾ ਦੀ ਪੰਜਾਬੀ ਫਿਲਮ 'ਟਾਈਟੈਨਿਕ' ਰਿਲੀਜ਼ ਹੋਈ, ਜਿਸ 'ਚ ਲੋਕਾਂ ਨੇ ਉਸ ਦੇ ਕੰਮ ਨੂੰ ਖੂਬ ਪਸੰਦ ਕੀਤਾ ਹੈ। ਕਮਲ ਖੰਗੂਰਾ ਕਾਫੀ ਸਮੇਂ ਐਂਟਰਟੇਨਮੈਂਟ ਦੀ ਦੁਨੀਆ ਤੋਂ ਦੂਰ ਰਹੀ ਹੈ। ਕਮਲ ਖੰਗੂਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ ਚੰਡੀਗੜ੍ਹ 'ਚ ਹੋਇਆ ਸੀ ਅਤੇ ਇੱਥੇ ਹੀ ਉਸ ਨੇ ਪੜ੍ਹਾਈ ਕੀਤੀ। ਹਾਲਾਂਕਿ ਉਹ ਸੰਗਰੂਰ ਦੀ ਰਹਿਣ ਵਾਲੀ ਹੈ। ਕਮਲ ਖੰਗੂਰਾ ਨੇ ਸਾਲ 2014 'ਚ ਵਿੱਕੀ ਸ਼ੇਰਗਿੱਲ ਨਾਲ ਵਿਆਹ ਕਰਵਾਇਆਂ ਸੀ। ਕਮਲ ਜਦੋਂ 12 ਸਾਲਾ ਦੀ ਸੀ ਤਾਂ ਉਸ ਨੇ ਪੰਜਾਬੀ ਇੰਡਸਟਰੀ 'ਚ ਪੈਰ ਰੱਖਿਆ ਸੀ। 12 ਸਾਲ ਦੀ ਉਮਰ 'ਚ ਕੀਤੀ ਮਾਡਲਿੰਗ ਦੀ ਸ਼ੁਰੂਆਤ ਕਮਲ ਜਦੋਂ 12 ਸਾਲਾ ਦੀ ਸੀ ਤਾਂ ਉਸ ਨੇ ਪੰਜਾਬੀ ਇੰਡਸਟਰੀ 'ਚ ਪੈਰ ਰੱਖਿਆ ਸੀ। ਉਸ ਨੇ ਸਕੂਲ 'ਚ ਪੜਦੇ ਹੋਏ ਹੀ ਇਕ ਵੀਡੀਓ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ। ਹੁਣ ਤੱਕ ਕਮਲ ਖੰਗੂਰਾ 200 ਤੋਂ ਵੱਧ ਗੀਤਾਂ 'ਚ ਮਾਡਲ ਦੇ ਤੌਰ 'ਤੇ ਕੰਮ ਕਰ ਚੁੱਕੀ ਹੈ। ਅਚਾਨਕ ਹੋਈ ਮਿਊਜ਼ਿਕ ਇੰਡਸਟਰੀ 'ਚ ਗੁੰਮ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਉਣ ਵਾਲੇ ਹਰ ਦੂਜੇ ਗੀਤ 'ਚ ਕਮਲ ਖੰਗੂਰਾ ਹੀ ਦਿਖਾਈ ਦਿੰਦੀ ਸੀ ਪਰ ਇਸੇ ਦੌਰਾਨ ਉਹ ਅਚਾਨਕ ਇੰਡਸਟਰੀ 'ਚੋਂ ਗਾਇਬ ਹੋ ਗਏ, ਜਿਸ ਬਾਰੇ ਕਮਲ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਕੰਮ ਦੇ ਚੱਕਰ 'ਚ ਉਸ ਦੀ ਪੜਾਈ ਅਧੂਰੀ ਰਹਿ ਗਈ ਸੀ। ਇਸ ਲਈ ਉਸ ਨੇ ਆਪਣੀ ਪੜਾਈ ਨੂੰ ਪੂਰਾ ਕਰਨ ਲਈ ਇੰਡਟਰੀ ਨੂੰ ਥੋੜੇ ਸਮੇਂ ਲਈ ਛੱਡ ਦਿੱਤਾ ਸੀ। ਮਾਡਲ ਦੇ ਤੌਰ 'ਤੇ ਪੰਜਾਬੀ ਸਿੰਗਰਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ ਕਮਲ ਖੰਗੂਰਾ ਦੱਸਣਯੋਗ ਹੈ ਕਿ ਮਾਡਲ ਦੇ ਤੌਰ 'ਤੇ ਕਮਲ ਖੰਗੂਰਾ ਹੁਣ ਪੰਜਾਬੀ ਸਿੰਗਰਾਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਹਾਲ ਹੀ 'ਚ ਉਹ ਮਨਕਿਰਤ ਔਲਖ ਦੇ ਗੀਤ 'ਗਲੋਕ', ਵੀਤ ਬਲਜੀਤ ਦੇ ਗੀਤ 'Landcruiser' 'ਚ ਵੀ ਨਜ਼ਰ ਆ ਚੁੱਕੀ ਹੈ। ਇਨ੍ਹਾਂ ਦੋਵਾਂ ਗੀਤਾਂ 'ਚ ਕਮਲ ਖੰਗੂਰਾ ਦੀ ਮਾਡਲਿੰਗ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।