FacebookTwitterg+Mail

ਇਸ ਬਾਲੀਵੁੱਡ ਐਕਟਰ ਨੇ ਡੋਨਾਲਡ ਟਰੰਪ ਕੋਲੋਂ ਪੁੱਛਿਆ ਸਵਾਲ, ਸਿਧਾਰਥ ‘ਬਿੱਗ ਬੌਸ 13’ ਦੇ ਫਿਕਸਡ ਵਿਨਰ ਹਨ ਜਾਂ ਨਹੀਂ

kamal r khan bigg boss 13 sidharth shukla
26 February, 2020 10:10:39 AM

ਨਵੀਂ ਦਿੱਲੀ (ਬਿਊਰੋ)-  ਭਾਰਤ ਯਾਤਰਾ 'ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ 'ਤੇ ਵੀ ਕਾਫੀ ਚਰਚਾ 'ਚ ਹਨ। ਉਨ੍ਹਾਂ ਸਬੰਧੀ ਕਾਫੀ ਟਵੀਟ ਪੋਸਟ ਹੋ ਰਹੇ ਹਨ ਪਰ ਇਕ ਟਵੀਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ। ਜੋ ਇਕ ਬਾਲੀਵੁੱਡ ਐਕਟਰ ਨੇ ਕੀਤਾ ਹੈ। ਇਹ ਟਵੀਟ ਕਮਾਲ ਆਰ ਖ਼ਾਨ ਨੇ ਕੀਤਾ ਹੈ, ਜੋ ਖੁੱਦ ਨੂੰ ਬਿੱਗ ਬੌਸ ਦੇ ਮੁਕਾਬਲੇਬਾਜ਼ ਰਹਿ ਚੁੱਕੇ ਹਨ। ਉਨ੍ਹਾਂ ਨੇ ਅਮਰੀਕਾ ਰਾਸ਼ਟਰਪਤੀ ਕੋਲੋਂ ‘ਬਿੱਗ ਬੌਸ 13’ ਦੇ ਜੇਤੂ ਸਿਧਾਰਥ ਸ਼ੁਕਲਾ ਨੂੰ ਲੈ ਕੇ ਸਵਾਲ ਪੁੱਛਿਆ ਹੈ। ਕਮਾਲ ਆਰ ਖਾਨ ਨੇ ਟਵੀਟ ਕਰ ਟਰੰਪ ਤੋਂ ਸਿਧਾਰਥ ਸ਼ੁਕਲਾ ਦੇ ਫਿਕਸਡ ਵਿਨਰ ਹੋਣ ਦੀ ਗੱਲ ਕਹੀ ਹੈ। ਉਨ੍ਹਾਂ ਨੇ ਲਿਖਿਆ, 'ਸਰ ਡੋਨਾਲਡ ਟਰੰਪ ਸਾਨੂੰ ਭਾਰਤੀਆਂ ਨੂੰ ਦੱਸ ਸਕਦੇ ਹੋ ਕਿ ਕੀ ਸਿਧਾਰਥ ਸ਼ੁਕਲਾ ‘ਬਿੱਗ ਬੌਸ 13’ ਦੇ ਫਿਕਸਡ ਵਿਨਰ ਹੈ ਜਾਂ ਨਹੀਂ? ਥੈਂਕਸ ਸਰ।


ਦੱਸ ਦੇਈਏ ਕਿ ਕਮਾਲ ਆਰ ਖਾਨ ਹਮੇਸ਼ਾ ਤੋਂ ਹੀ ਸਿਧਾਰਥ ਸ਼ੁਕਲਾ ਦੇ ਵਿਰੋਧ 'ਚ ਸਨ ਤੇ ਵਿਨਰ ਫਿਕਸ ਹੋਣ ਦੀ ਗੱਲ ਕਰਦੇ ਆਏ ਸਨ।


Tags: Kamal R KhanBigg Boss 13Sidharth ShuklaDonald TrumpTwitter

About The Author

manju bala

manju bala is content editor at Punjab Kesari