FacebookTwitterg+Mail

ਅੱਜ ਵਿਆਹ ਦੇ ਬੰਧਨ ’ਚ ਬੱਝੇਗੀ ਕਾਮਿਆ ਪੰਜਾਬੀ, ਹਲਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ

kamya punjabi shalabh dang wedding instagram
10 February, 2020 11:04:27 AM

ਨਵੀਂ ਦਿੱਲੀ (ਬਿਊਰੋ): ਮਸ਼ਹੂਰ ਅਦਾਕਾਰਾ ਤੇ ਬਿੱਗ ਬੌਸ ਸਾਬਕਾ ਮੁਕਾਬਲੇਬਾਜ਼ ਕਾਮਿਆ ਪੰਜਾਬੀ ਨੇ ਹਾਲ ਹੀ ਵਿਚ ਆਪਣੇ ਬੁਆਏਫਰੈਂਡ ਸ਼ਲਭ ਦਾਂਗ ਨਾਲ ਮੰਗਣੀ ਕਰਵਾਈ ਸੀ। ਇਸ ਗੱਲ ਦੀ ਜਾਣਕਾਰੀ ਕਾਮਿਆ ਨੇ ਖੁੱਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਸੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਮੰਗਣੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ।

Punjabi Bollywood Tadka
ਇਸ ਤੋਂ ਇਲਾਵਾ ਹੁਣ ਕਾਮਿਆ ਪੰਜਾਬੀ ਦੀ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ਦੇ ਨਾਲ-ਨਾਲ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਅੱਜ ਸ਼ਲਭ ਤੇ ਕਾਮਿਆ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿਚ ਉਸ ਨੇ ਆਪਣੇ ਵਿਆਹ ਦੀ ਡੇਟ ਦੱਸੀ ਸੀ।

Punjabi Bollywood Tadka
ਅਦਾਕਾਰਾ ਨੇ ਲਿਖਿਆ,‘‘ਮੈਂ ਇੱਥੇ ਆਪਣੀ ਫੇਵਰੇਟ ਤਸਵੀਰ ਤੇ ਆਪਣੇ ਫੇਵਰੇਟ ਇਨਸਾਨ ਨਾਲ ਆਪਣੀ ਫੇਵਰੇਟ ਡੇਟ ਅਨਾਊਂਸ ਕਰ ਰਹੀ ਹਾਂ, 10 ਫਰਵਰੀ 2020, ਸਾਨੂੰ ਆਸ਼ੀਰਵਾਦ ਦਿਉ ਸਾਡੇ ਨਵੇਂ ਸਫ਼ਰ ਤੇ ਨਵੀਂ ਸ਼ੁਰੂਆਤ ਲਈ।’’

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Kamya PunjabiShalabh DangWeddingInstagramTV Celebs Punjabi

About The Author

manju bala

manju bala is content editor at Punjab Kesari