ਮੁੰਬਈ (ਬਿਊਰੋ)— ਸਾਊਥ ਦੀਆਂ ਫਿਲਮਾਂ ਨਾ ਸਿਰਫ ਟੀ. ਵੀ., ਬਲਕਿ ਇੰਟਰਨੈੱਟ 'ਤੇ ਵੀ ਖੂਬ ਧਮਾਲਾ ਮਚਾ ਰਹੀਆਂ ਹਨ। ਇਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਲੋਕ ਸਾਊਥ ਦੀਆਂ ਫਿਲਮਾਂ ਨੂੰ ਦੇਖਣ ਲਈ ਕਾਫੀ ਉਤਸ਼ਾਹਿਦ ਰਹਿੰਦੇ ਹਨ। ਬੀਤੇ ਦਿਨੀਂ ਯੂ-ਟਿਊਬ 'ਤੇ ਗੋਲਡਮਾਈਨਸ ਟੈਲੀਫਿਲਮਸ ਚੈਨਲ 'ਤੇ ਅਪਲੋਡ ਹੋਈ ਸਾਊਥ ਦੀ ਫਿਲਮ 'ਕੰਚਨਾ ਦਿ ਵੰਡਰ ਵਾਰ' ਕਾਫੀ ਸਨਸਨੀ ਮਚਾ ਰਹੀ ਹੈ। ਇਹ ਫਿਲਮ ਸੋਸ਼ਲ ਮੀਡੀਆ 'ਤੇ ਟਰੈਂਡਿੰਗ 'ਚ ਦੂਜੇ ਨੰਬਰ 'ਤੇ ਚੱਲ ਰਹੀ ਹੈ। ਇੰਨਾ ਹੀ ਨਹੀਂ, ਫਿਲਮ ਨੂੰ ਹੁਣ ਤੱਕ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਹਾਲਾਕਿ ਇਹ ਫਿਲਮ ਹਾਰਰ ਕਾਮੇਡੀ ਹੈ ਜਿਸ 'ਚ ਲੋਕਾਂ ਨੂੰ ਕਾਮੇਡੀ ਦੇ ਨਾਲ-ਨਾਲ ਹਾਰਰ ਸੀਨਜ਼ ਦੇਖਣ ਨੂੰ ਮਿਲ ਰਹੇ ਹਨ।
ਦੱਸਣਯੋਗ ਹੈ ਕਿ ਫਿਲਮ 'ਚ ਪਿਤਾ ਤੇ ਬੇਟੀ ਇਕ ਕਾਰ ਖਰੀਦਦੇ ਹਨ, ਜਿਸ 'ਚ ਇਕ ਆਤਮਾ ਪਹਿਲਾਂ ਤੋਂ ਹੀ ਹੁੰਦੀ ਹੈ ਜੋ ਕਿ ਆਪਣੇ ਕਾਤਲਾਂ ਦਾ ਬਦਲਾ ਲੈਣਾ ਚਾਹੁੰਦੀ ਹੈ। ਕਰੀਬ 2 ਘੰਟੇ ਦੀ ਇਸ ਫਿਲਮ ਨੂੰ ਯੂਟਿਊਬ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੋਲਡਮਾਈਨਸ ਚੈਨਲ 'ਤੇ ਅਜਿਹੀਆਂ ਕਈ ਦੱਖਣੀ ਫਿਲਮਾਂ ਹਨ ਜਿਨ੍ਹਾਂ ਦੇ ਕਰੋੜਾਂ 'ਚ ਵਿਊਜ਼ ਹਨ। ਕੰਚਨਾ ਦੀਆਂ ਪਹਿਲਾਂ ਵੀ ਸੀਕਵਲ ਫਿਲਮਾਂ ਆ ਚੁੱਕੀਆਂ ਹਨ ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲਿਆ ਸੀ। ਤਾਮਿਲ 'ਚ ਇਸ ਫਿਲਮ ਦਾ ਨਾਂ 'ਡੋਰਾ' ਹੈ, ਜੋ ਕਿ ਪਿੱਛਲੇ ਸਾਲ 31 ਮਾਰਚ ਨੂੰ ਰਿਲੀਜ਼ ਹੋਈ ਸੀ।