ਨਵੀਂ ਦਿੱਲੀ- ਟੀ. ਵੀ. ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਕਾਂਚੀ ਕੌਲ ਦੇ ਫੈਨਜ਼ ਲਈ ਇਕ ਚੰਗੀ ਖਬਰ ਹੈ। ਅਭਿਨੇਤਾ ਸ਼ੱਬੀਰ ਆਹਲੂਵਾਲੀਆ ਨਾਲ ਵਿਆਹ ਕਰਵਾ ਚੁੱਕੀ ਕਾਂਚੀ ਗਰਭਵਤੀ ਹੈ। ਉਹ ਦੂਜੇ ਬੱਚੇ ਦੀ ਮਾਂ ਬਣਨ ਵਾਲੀ ਹੈ। ਇਨ੍ਹਾਂ ਦਾ ਵਿਆਹ 2011 'ਚ ਹੋਇਆ ਸੀ। ਉਸ ਦੇ ਪਹਿਲੇ ਬੇਟੇ ਦਾ ਨਾਂ ਅਜਾਈ ਹੈ। ਕਾਂਚੀ ਦੀ ਦੂਜੇ ਦੀ ਡਲਿਵਰੀ ਫਰਵਰੀ 'ਚ ਹੋਵੇਗੀ।
ਦੂਜੀ ਵਾਰ ਮਾਂ ਬਣਨ ਜਾ ਰਹੀ ਕਾਂਚੀ ਕਾਫੀ ਉਤਸ਼ਾਹਿਤ ਹੈ। ਉਸ ਨੂੰ ਉਮੀਦ ਹੈ ਕਿ ਇਸ ਵਾਰ ਲੜਕੀ ਹੋਵੇਗੀ। ਦੱਸਣਯੋਗ ਹੈ ਕਿ ਸ਼ੱਬੀਰ ਟੀ. ਵੀ. ਸੀਰੀਅਲ 'ਕੁਮਕੁਮ ਭਾਗਿਆ' 'ਚ ਮੁੱਖ ਐਕਟਰ ਹਨ। ਉਥੇ ਕਾਂਚੀ ਆਖਰੀ ਵਾਰ 'ਮੇਰੀ ਭਾਬੀ' ਸੀਰੀਅਲ 'ਚ ਨਜ਼ਰ ਆਈ ਸੀ।