FacebookTwitterg+Mail

'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਗਾਯੂ ਨੇ ਛੱਡਿਆ ਸ਼ੋਅ, ਕਿਹਾ- ਕੋਈ ਭਵਿੱਖ ਨਹੀਂ

kanchi singh left the show
05 August, 2017 07:58:20 PM

ਮੁੰਬਈ— ਸਟਾਰ ਪਲੱਸ ਦੇ ਪ੍ਰਸਿੱਧ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਤੋਂ ਕਲਾਕਾਰਾਂ ਦੇ ਨਿਕਲਣ ਦਾ ਸਿਲਸਿਲਾ ਜਾਰੀ ਹੈ। ਸ਼ੋਅ ਦੀ ਮੁੱਖ ਅਭਿਨੇਤਰੀ ਅਕਸ਼ਰਾ (ਹਿਨਾ ਖਾਨ), ਨੈਤਿਕ (ਕਰਨ ਮਿਹਰ), ਨਕਸ਼ (ਰੋਹਨ ਮਹਿਰਾ) ਤੋਂ ਬਾਅਦ ਗਾਯੂ (ਕਾਂਚੀ ਸਿੰਘ) ਦਾ ਨੰਬਰ ਹੈ। ਕਾਂਚੀ ਸ਼ੋਅ 'ਚ ਨਕਸ਼ ਤੇ ਨਾਇਰਾ ਦੀ ਕਜ਼ਨ ਸਿਸਟਰ ਦਾ ਕਿਰਦਾਰ ਨਿਭਾਉਂਦੀ ਹੈ ਪਰ ਹੁਣ ਕਾਂਚੀ ਨੇ ਸ਼ੋਅ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ।
ਅਸਲ 'ਚ ਸ਼ੋਅ 'ਚ ਅਜੇ ਧਿਆਨ ਕਾਰਤਿਕ (ਮੋਹਸਿਨ ਖਾਨ) ਤੇ ਨਾਇਰਾ (ਸ਼ਿਵਾਂਗੀ ਜੋਸ਼ੀ) 'ਤੇ ਹੈ ਤੇ ਗਾਯੂ ਦੇ ਕਿਰਦਾਰ ਨੂੰ ਪੂਰੀ ਤਰ੍ਹਾਂ ਨਾਲ ਪਾਸੇ ਕਰ ਦਿੱਤਾ ਗਿਆ ਹੈ। ਕਾਂਚੀ ਨੇ ਖੁਦ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਸ ਨੇ ਕਿਹਾ, 'ਹਾਂ ਮੈਂ ਸ਼ੋਅ ਛੱਡ ਦਿੱਤਾ ਹੈ। ਇਸ ਸ਼ੋਅ 'ਚ ਮੈਨੂੰ ਮੇਰਾ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ... ਮੈਂ ਆਪਣੇ ਕਿਰਦਾਰ ਤੋਂ ਖੁਸ਼ ਨਹੀਂ ਹਾਂ।'Punjabi Bollywood Tadka
ਕਾਂਚੀ ਨੇ ਦੱਸਿਆ ਕਿ ਉਸ ਨੇ ਸ਼ੋਅ ਦੇ ਮੇਕਰਾਂ ਨੂੰ ਵੀ ਆਪਣੀ ਚਿੰਤਾ ਦੱਸੀ ਪਰ ਉਹ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਰ ਸਕੇ। ਕਾਂਚੀ ਅਜੇ ਨੋਟਿਸ ਪੀਰੀਅਡ 'ਤੇ ਹੈ ਤੇ ਸਤੰਬਰ 'ਚ ਆਪਣਾ ਆਖਰੀ ਐਪੀਸੋਡ ਸ਼ੂਟ ਕਰੇਗੀ। ਹਾਲਾਂਕਿ ਇਹ ਕੰਫਰਮ ਨਹੀਂ ਹੈ ਕਿ ਉਸ ਦਾ ਆਖਰੀ ਸ਼ੂਟ ਸਤੰਬਰ 'ਚ ਹੀ ਹੋਵੇਗਾ। ਅੱਜ ਤੋਂ ਕਦੇ ਵੀ ਉਸ ਦਾ ਰੋਲ ਖਤਮ ਹੋ ਸਕਦਾ ਹੈ।


Tags: Kanchi Singh Yeh Rishta Kya Kehlata Hai Gayu Star Plus