FacebookTwitterg+Mail

ਪੀ.ਐੱਮ. ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਪਹੁੰਚੇ ਇਹ ਬਾਲੀਵੁੱਡ ਸਿਤਾਰੇ

kangana rajinikanth shahid and mira attend narendra modi oath taking ceremony
31 May, 2019 10:02:59 AM

ਮੁੰਬਈ(ਬਿਊਰੋ)— ਬੀਤੇ ਦਿਨ ਪੀ. ਐੱਮ. ਮੋਦੀ ਨੇ ਰਾਸ਼ਟਰਪਤੀ ਭਵਨ 'ਚ ਦੂਜੀ ਵਾਰ ਪ੍ਰਧਾਨਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਸਮਾਗਮ 'ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਦ ਦੇਸ਼ ਅਤੇ ਵਿਦੇਸ਼ ਦੇ ਕਰੀਬ 8000 ਮਹਿਮਾਨ ਪਹੁੰਚੇ। ਇਸ ਇਵੈਂਟ ਲਈ ਬਾਲੀਵੁੱਡ ਦੀਆਂ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਸੀ। ਕਈ ਸਿਤਾਰੇ ਇਸ ਖਾਸ ਸਮਾਗਮ ਲਈ ਦਿੱਲੀ ਪਹੁੰਚੇ।
Punjabi Bollywood Tadka
30 ਮਈ ਨੂੰ 7 ਵਜੇ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਹੋਈ। ਪੀ. ਐੱਮ. ਮੋਦੀ ਨੇ ਆਪਣੇ ਸਹੁੰ ਨੂੰ ਭਾਰਤ ਮਾਤਾ ਕੀ ਜੈ ਕਹਿੰਦੇ ਹੋਏ ਖਤਮ ਕੀਤਾ। ਇਸ ਦੌਰਾਨ ਫਿਲਮੀ ਦੁਨੀਆ ਦੇ ਕਈ ਸਿਤਾਰੇ ਵੀ ਇਸ ਦੇ ਸਾਕਸ਼ੀ ਬਣੇ।
Punjabi Bollywood Tadka
ਇੱਥੇ ਰਜਨੀਕਾਂਤ, ਕੰਗਨਾ ਰਣੌਤ, ਸ਼ਾਹਿਦ ਕਪੂਰ, ਮੀਰਾ ਰਾਜਪੂਤ,ਸੰਨੀ ਦਿਓਲ, ਮਧੁਰ ਭੰਡਾਰਕਰ, ਅਨੁਪਮ ਖੇਰ, ਅਭਿਸ਼ੇਕ ਕਪੂਰ, ਸਿੱਧਾਰਥ ਰਾਏ ਕਪੂਰ, ਕਰਨ ਜੌਹਰ, ਰਾਕੇਸ਼ ਓਮ ਪ੍ਰਕਾਸ਼ ਮਹਿਰਾ, ਅਨਿਲ ਕਪੂਰ, ਸੁਸ਼ਾਂਤ ਸਿੰਘ ਰਾਜਪੂਤ, ਆਨੰਦ ਐੱਲ ਰਾਏ, ਰਾਜਕੁਮਾਰ ਹਿਰਾਨੀ, ਕੈਲਾਸ਼ ਖੇਰ ਅਤੇ ਕਪਿਲ ਸ਼ਰਮਾ ਨੇ ਸ਼ਿਰਕਤ ਕੀਤੀ।
Punjabi Bollywood Tadka
ਇਸ ਸਮਾਗਮ 'ਚ ਬਾਲੀਵੁੱਡ ਸਿਤਾਰਿਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜੋ ਫੈਨਜ਼ ਵੱਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
Punjabi Bollywood Tadka

Punjabi Bollywood Tadka

 


Tags: Kangana RanautRajinikanthShahid KapoorMira RajputAttendNarendra ModiOath Taking Ceremony

About The Author

manju bala

manju bala is content editor at Punjab Kesari