FacebookTwitterg+Mail

ਕੰਗਨਾ ਨੂੰ ਵੱਡਾ ਝਟਕਾ, ਆਨਲਾਈਨ ਲੀਕ ਹੋਈ 'ਮਣੀਕਰਣਿਕਾ'

kangana ranaut
28 January, 2019 09:42:56 AM

ਮੁੰਬਈ(ਬਿਊਰੋ): ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਮਣੀਕਰਣਿਕਾ' ਬਾਕਸ ਆਫਿਸ 'ਤੇ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਪਰ ਹੁਣ ਫਿਲਮ ਦੀ ਕਮਾਈ 'ਤੇ ਮਾੜਾ ਅਸਰ ਪੈ ਸਕਦਾ ਹੈ ਕਿਉਂਕਿ ਇਹ ਫਿਲਮ ਇੰਟਰਨੈਟ 'ਤੇ ਲੀਕ ਹੋ ਗਈ ਹੈ। ਫਿਲਹਾਲ ਟੀਮ ਫਿਲਮ ਦੀ ਦੋ ਦਿਨਾਂ ਦੀ ਕਮਾਈ ਤੋਂ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਮਹਾਰਾਣੀ ਲਕਸ਼ਮੀ ਬਾਈ ਦੇ ਕਿਰਦਾਰ 'ਚ ਕੰਗਨਾ ਦੀ ਲੁੱਕ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਭਾਰਤ ਦੇ ਨਾਲ-ਨਾਲ ਇਹ ਫਿਲਮ 50 ਹੋਰ ਦੇਸ਼ਾਂ 'ਚ ਵੀ ਰਿਲੀਜ਼ ਕੀਤੀ ਗਈ ਹੈ। ਇਕੱਲੇ ਭਾਰਤ 'ਚ ਹੀ ਇਸ ਨੂੰ 3 ਹਜ਼ਾਰ ਪਰਦੇ ਮਿਲੇ ਹਨ ਜਦਕਿ ਓਵਰਸੀਜ਼ ਇਸ ਨੂੰ 700 ਸਕ੍ਰੀਨਜ਼ ਹਾਸਲ ਹੋਈਆਂ ਹਨ। ਇਸ ਤੋਂ ਇਲਾਵਾ ਇਹ ਫਿਲਮ ਤਾਮਿਲ ਤੇ ਤੇਲਗੂ ਭਾਸ਼ਾ 'ਚ ਵੀ ਰਿਲੀਜ਼ ਕੀਤੀ ਗਈ ਹੈ। ਫਿਲਮ ਦੀ ਕਮਾਈ ਦੀ ਗੱਲ ਕੀਤੀ ਜਾਏ ਤਾਂ ਪਹਿਲੇ ਦਿਨ ਫਿਲਮ ਨੇ 8.75 ਕਰੋੜ ਦਾ ਕਾਰੋਬਾਰ ਕੀਤਾ। ਦੂਜੇ ਦਿਨ ਫਿਲਮ ਨੂੰ 18.10 ਕਰੋੜ ਰੁਪਏ ਦੀ ਕਮਾਈ ਹੋਈ। ਇਸ ਦੇ ਨਾਲ ਹੀ ਫਿਲਮ ਨੇ ਦੋ ਦਿਨਾਂ ਅੰਦਰ 26.85 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।


Tags: Kangana RanautManikarnika leakedKrishAnkita Lokhande

About The Author

manju bala

manju bala is content editor at Punjab Kesari