FacebookTwitterg+Mail

ਪੁਲਵਾਮਾ ਹਮਲੇ ਤੋਂ ਦੁਖੀ ਕੰਗਨਾ ਨੇ ਰੱਦ ਕੀਤੀ 'ਮਣੀਕਰਣਿਕਾ' ਦੀ ਸਕਸੈੱਸ ਪਾਰਟੀ

kangana ranaut
16 February, 2019 03:32:21 PM

ਜਲੰਧਰ(ਬਿਊਰੋ)— ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲੇ ਨਾਲ ਪੂਰਾ ਦੇਸ਼ ਸਹਿਮ ਗਿਆ ਹੈ। ਬਾਲੀਵੁੱਡ ਦੇ ਤਮਾਮ ਵੱਡੇ ਸਿਤਾਰਿਆਂ ਨੇ ਵੀ ਇਸ ਹਮਲੇ ਦੀ ਕਾਫੀ ਨਿੰਦਾ ਕੀਤੀ ਹੈ। ਉੱਥੇ ਹੀ ਕੰਗਨਾ ਰਣੌਤ ਨੇ ਆਪਣੀ ਫਿਲਮ 'ਮਣੀਕਰਣਿਕਾ' ਦੀ ਸਕਸੈੱਸ ਪਾਰਟੀ ਕੈਂਸਲ ਕਰ ਦਿੱਤੀ ਹੈ। ਦਰਅਸਲ 'ਮਣੀਕਰਣਿਕਾ' ਦੇ 100 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਣ ਦੀ ਖੁਸ਼ੀ 'ਚ ਕੰਗਨਾ ਨੇ ਇਕ ਪਾਰਟੀ ਰੱਖੀ ਸੀ, ਪਰ ਇਸ ਹਮਲੇ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਕੈਂਸਲ ਕਰ ਦਿੱਤੀ।
ਕੰਗਨਾ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ,''ਉਨ੍ਹਾਂ ਨੇ ਨਾ ਸਿਰਫ ਸਾਡੇ ਦੇਸ਼ ਦੀ ਸੁਰੱਖਿਆ ਨੂੰ ਤੋੜਿਆ ਹੈ ਸਗੋ ਖੁੱਲ੍ਹੇਆਮ ਧਮਕਾ ਕੇ ਸਾਡੀ ਮਾਨ-ਮਰਿਆਦਾ ਨੂੰ ਵੀ ਸੱਟ ਮਾਰੀ ਹੈ। ਸਾਨੂੰ ਸਖਤ ਕਰਦ ਚੁੱਕਣ ਦੀ ਜ਼ਰੂਰਤ ਹੈ, ਨਾ ਤਾਂ ਸਾਡੀ ਚੁੱਪੀ ਨੂੰ ਗਲਤ ਸਮਝਿਆ ਜਾਵੇਗਾ।'' ਫਿਲਮ ਦੀ ਗੱਲ ਕਰੀਏ ਤਾਂ ਕੰਗਨਾ ਦੀ ਫਿਲਮ 'ਮਣੀਕਰਨਿਕਾ' ਸਿਨੇਮਾਘਰਾਂ 'ਚ ਦਸਤਕ ਦੇ ਚੁੱਕੀ ਹੈ। ਫਿਲਮ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


Tags: Kangana Ranaut Cancels Success Party Manikarnika Pulwama Terror AttackBollywood Celebrity News

Edited By

Manju

Manju is News Editor at Jagbani.