FacebookTwitterg+Mail

ਕੰਗਨਾ ਰਣੌਤ ਫਿਲਮ 'ਫਿਮਲੀ' 'ਚੋਂ ਬਾਹਰ

kangana ranaut
04 April, 2019 11:32:23 AM

ਜਲੰਧਰ(ਬਿਊਰੋ)— ਕੰਗਨਾ ਰਣੌਤ ਨਿਰਦੇਸ਼ਕ ਅਨੁਰਾਗ ਬਾਸੂ ਦੀ ਅਗਲੀ ਫਿਲਮ 'ਇਮਲੀ' ਤੋਂ ਬਾਹਰ ਹੋ ਗਈ ਹੈ ਕਿਉਂਕਿ ਉਹ ਆਪਣਾ ਧਿਆਨ ਫਿਲਮਾਂ ਦੇ ਨਿਰਦੇਸ਼ਨ 'ਤੇ ਕੇਂਦਰਿਤ ਕਰਨਾ ਚਾਹੁੰਦੀ ਹੈ। 'ਇਮਲੀ' 'ਚ ਰਾਜਕੁਮਾਰ ਰਾਓ ਹਨ ਅਤੇ ਬਾਸੂ ਨਾਲ ਕੰਗਨਾ ਦੀ ਇਹ ਤੀਜੀ ਫਿਲਮ ਹੁੰਦੀ। ਉਸ ਦੇ ਕਰੀਅਰ ਦੀ ਪਹਿਲੀ ਫਿਲਮ 'ਗੈਂਗਸਟਰ' ਦਾ ਨਿਰਦੇਸ਼ਨ ਅਨੁਰਾਗ ਨੇ ਹੀ ਕੀਤਾ ਸੀ। ਇਸ ਤੋਂ ਇਲਾਵਾ ਉਹ 'ਲਾਈਫ ਇਨ ਏ ਮੈਟਰੋ' 'ਚ ਵੀ ਨਿਰਦੇਸ਼ਕ ਨਾਮ ਕੰਮ ਕਰ ਚੁੱਕੀ ਹੈ।
Punjabi Bollywood Tadka
ਅਦਾਕਾਰਾ ਨੇ ਕਿਹਾ ਕਿ 'ਇਮਲੀ' ਦੀ ਸ਼ੂਟਿੰਗ ਨਵੰਬਰ 2018 ਤੋਂ ਸ਼ੁਰੂ ਹੋਣੀ ਸੀ ਪਰ ਇਸ ਦੌਰਾਨ ਉਸ ਨੇ 'ਮਣੀਕਰਣਿਕਾ' ਦੀ ਸ਼ੂਟਿੰਗ ਅਤੇ ਨਿਰਦੇਸ਼ਨ ਮੁੜ ਕਰਨਾ ਸੀ, ਇਸ ਲਈ 'ਇਮਲੀ' ਟਲ ਗਈ। ਉਸ ਨੇ ਕਿਹਾ ਕਿ ਅਨੁਰਾਗ ਅਤੇ ਮੈਂ ਇਸ ਬਾਰੇ ਗੱਲ ਕੀਤੀ। ਮੈਨੂੰ ਬੇਹੱਦ ਬੁਰਾ ਲੱਗ ਰਿਹਾ ਹੈ ਕਿਉਂਕਿ 'ਇਮਲੀ' ਮੈਨੂੰ ਉਨ੍ਹਾਂ ਨਾਲ ਕੰਮ ਕਰਨ ਦਾ ਮੁੜ ਮੌਕਾ ਦੇ ਰਹੀ ਸੀ ਪਰ ਮੈਂ ਕੁਝ ਹਫਤੇ 'ਚ ਆਪਣੀ ਫਿਲਮ ਦਾ ਐਲਾਨ ਕਰਨ ਵਾਲੀ ਹਾਂ।


Tags: Kangana RanautAnurag BasuImaliManikarnika The Queen of JhansiBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.