FacebookTwitterg+Mail

ਰੌਂਗਟੇ ਖੜ੍ਹੇ ਕਰੇਗਾ 'ਮੈਂਟਲ ਹੈ ਕਿਆ' ਦਾ ਨਵਾਂ ਪੋਸਟਰ

kangana ranaut
17 April, 2019 11:36:57 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਰਾਜਕੁਮਾਰ ਰਾਓ ਦੀ ਫਿਲਮ 'ਮੈਂਟਲ ਹੈ ਕਿਆ' ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ 'ਚ ਕੰਗਨਾ ਅਤੇ ਰਾਜਕੁਮਾਰ ਨੂੰ ਇਕ ਦੂਜੇ ਨੂੰ ਜੀਭ ਚਿੜ੍ਹਾਉਂਦੇ ਦੇਖਿਆ ਜਾ ਸਕਦਾ ਹੈ ਪਰ ਦੋਵਾਂ ਦੀ ਜੀਭ ਵਿਚਕਾਰ ਬਲੇਡ ਦੀ ਧਾਰ ਲੱਗੀ ਹੋਈ ਹੈ। ਦੋਵਾਂ ਦੀ ਇਹ ਸ਼ੇਤਾਨੀ ਹਰਕਤ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗੀ।


ਇਸ ਫਿਲਮ ਰਾਹੀਂ ਸਾਲਾਂ ਬਾਅਦ ਕੰਗਨਾ ਅਤੇ ਰਾਜਕੁਮਾਰ ਇਕੱਠੇ ਨਜ਼ਰ ਆਉਣਗੇ। ਦੋਵਾਂ ਸਿਤਾਰਿਆਂ ਨੇ ਫਿਲਮ 'ਕਵੀਨ' 'ਚ ਕੰਮ ਕੀਤਾ ਹੈ। ਹਾਲਾਂਕਿ 'ਕਵੀਨ' 'ਚ ਰਾਜਕੁਮਾਰ ਦਾ ਕਿਰਦਾਰ ਕੁਝ ਕੁ ਹੀ ਮਿੰਟਾਂ ਦਾ ਸੀ।
Punjabi Bollywood Tadka
ਫਿਲਮ ਦੀ ਗੱਲ ਕਰੀਏ ਤਾਂ 'ਮੈਂਟਲ ਹੈ ਕਿਆ' ਨੂੰ ਮੇਕਰਸ 21 ਜੂਨ ਨੂੰ ਰਿਲੀਜ਼ ਕਰਨ ਵਾਲੇ ਹਨ। ਫਿਲਮ 'ਚ ਕੰਗਨਾ ਅਤੇ ਰਾਜਕੁਮਾਰ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ।
Punjabi Bollywood Tadka
ਇਸ ਤੋਂ ਪਹਿਲਾਂ ਵੀ ਫਿਲਮ ਦੇ ਕਈ ਪੋਸਟਰ ਸਾਹਮਣੇ ਆ ਚੁੱਕੇ ਹਨ, ਜੋ ਫੈਨਜ਼ ਵੱਲੋਂ ਕਾਫੀ ਪਸੰਦ ਵੀ ਕੀਤੇ ਗਏ।


Tags: Kangana RanautRajkummar RaoMental Hai KyaNew PosterBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.