ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਰਾਜਕੁਮਾਰ ਰਾਓ ਦੀ ਫਿਲਮ 'ਮੈਂਟਲ ਹੈ ਕਿਆ' ਦਾ ਨਵਾਂ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਪੋਸਟਰ 'ਚ ਕੰਗਨਾ ਅਤੇ ਰਾਜਕੁਮਾਰ ਨੂੰ ਇਕ ਦੂਜੇ ਨੂੰ ਜੀਭ ਚਿੜ੍ਹਾਉਂਦੇ ਦੇਖਿਆ ਜਾ ਸਕਦਾ ਹੈ ਪਰ ਦੋਵਾਂ ਦੀ ਜੀਭ ਵਿਚਕਾਰ ਬਲੇਡ ਦੀ ਧਾਰ ਲੱਗੀ ਹੋਈ ਹੈ। ਦੋਵਾਂ ਦੀ ਇਹ ਸ਼ੇਤਾਨੀ ਹਰਕਤ ਤੁਹਾਡੇ ਰੌਂਗਟੇ ਖੜ੍ਹੇ ਕਰ ਦੇਵੇਗੀ।
ਇਸ ਫਿਲਮ ਰਾਹੀਂ ਸਾਲਾਂ ਬਾਅਦ ਕੰਗਨਾ ਅਤੇ ਰਾਜਕੁਮਾਰ ਇਕੱਠੇ ਨਜ਼ਰ ਆਉਣਗੇ। ਦੋਵਾਂ ਸਿਤਾਰਿਆਂ ਨੇ ਫਿਲਮ 'ਕਵੀਨ' 'ਚ ਕੰਮ ਕੀਤਾ ਹੈ। ਹਾਲਾਂਕਿ 'ਕਵੀਨ' 'ਚ ਰਾਜਕੁਮਾਰ ਦਾ ਕਿਰਦਾਰ ਕੁਝ ਕੁ ਹੀ ਮਿੰਟਾਂ ਦਾ ਸੀ।
ਫਿਲਮ ਦੀ ਗੱਲ ਕਰੀਏ ਤਾਂ 'ਮੈਂਟਲ ਹੈ ਕਿਆ' ਨੂੰ ਮੇਕਰਸ 21 ਜੂਨ ਨੂੰ ਰਿਲੀਜ਼ ਕਰਨ ਵਾਲੇ ਹਨ। ਫਿਲਮ 'ਚ ਕੰਗਨਾ ਅਤੇ ਰਾਜਕੁਮਾਰ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ।
ਇਸ ਤੋਂ ਪਹਿਲਾਂ ਵੀ ਫਿਲਮ ਦੇ ਕਈ ਪੋਸਟਰ ਸਾਹਮਣੇ ਆ ਚੁੱਕੇ ਹਨ, ਜੋ ਫੈਨਜ਼ ਵੱਲੋਂ ਕਾਫੀ ਪਸੰਦ ਵੀ ਕੀਤੇ ਗਏ।