FacebookTwitterg+Mail

ਆਖਿਰ ਕਿਉਂ ਹਿਮਾਚਲ 'ਚ ਵੋਟ ਨਹੀਂ ਪਾ ਸਕਦੀ ਕੰਗਨਾ ਰਣੌਤ?

kangana ranaut
28 April, 2019 01:34:28 PM

ਮੁੰਬਈ (ਬਿਊਰੋ) — ਹਿਮਾਚਲ ਨਾਲ ਸਬੰਧ ਰੱਖਣ ਵਾਲੀ ਸਿਨੇ ਅਦਾਕਾਰਾ ਕੰਗਨਾ ਰਣੌਤ ਹਿਮਾਚਲ 'ਚ ਵੋਟ ਨਹੀਂ ਦੇ ਸਕੇਗੀ। ਮੱਧ ਚੋਣ ਦਫਤਰ ਨੇ ਕੰਗਨਾ ਦੇ ਨਾਂ ਮੁੰਬਈ ਤੇ ਹਿਮਾਚਲ 'ਚ ਦੋ ਜਗ੍ਹਾ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਜਾਂਚ ਕੀਤੀ ਹੈ। ਜਾਂਚ ਤੋਂ ਬਾਅਦ ਕੰਗਨਾ ਦਾ ਨਾਂ ਗੈਰਹਾਜ਼ਰ ਸਥਾਨ ਪਰਿਵਰਤਨ ਅਤੇ ਮ੍ਰਿਤਕ ਵੋਟਰ ਲਿਸਟ 'ਚ ਪਾ ਦਿੱਤਾ ਗਿਆ ਹੈ। ਇਸ ਵਜ੍ਹਾ ਕਾਰਨ ਹੁਣ ਚਾਹ ਕੇ ਵੀ ਕੰਗਨਾ ਹਿਮਾਚਲ 'ਚ ਵੋਟ ਨਹੀਂ ਪਾ ਸਕੇਗੀ। ਚੋਣਾਂ ਖਤਮ ਹੋਣ ਤੋਂ ਬਾਅਦ ਉਸ ਨੇ ਇਕ ਜਗ੍ਹਾ ਵੋਟਰ ਲਿਸਟ 'ਚ ਆਪਣਾ ਨਾਂ ਕਟਵਾਉਣ ਲਈ ਨੋਟਿਸ ਜ਼ਾਰੀ ਕਰੇਗੀ। ਉਸ ਦੇ ਜਵਾਬ ਤੋਂ ਬਾਅਦ ਆਯੋਗ ਇਕ ਜਗ੍ਹਾ ਤੋਂ ਉਸ ਦਾ ਨਾਂ ਵੋਟਰ ਲਿਸਟ ਤੋਂ ਕੱਟ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ 'ਮਣੀਕਰਣਿਕਾ' ਤੋਂ ਬਾਅਦ ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਪੰਗਾ' ਦੀਆਂ ਤਿਆਰੀਆਂ 'ਚ ਲੱਗੀ ਹੋਈ ਹੈ। ਉਹ ਇਸ ਫਿਲਮ ਲਈ ਕਬੱਡੀ ਦੀ ਪ੍ਰੈਕਟਿਸ ਕਰ ਰਹੀ ਹੈ।  ਅਕਸਰ ਹੀ ਦੇਖਿਆ ਗਿਆ ਹੈ ਕਿ ਕੰਗਨਾ ਆਪਣੇ ਕਿਰਦਾਰਾਂ ਲਈ ਖੂਬ ਮਿਹਨਤ ਕਰਦੀ ਹੈ। 


Tags: Kangana RanautHimachal PradeshMumbaiMaharashtraLok Sabha Election 2019

Edited By

Sunita

Sunita is News Editor at Jagbani.