FacebookTwitterg+Mail

ਕੰਗਣਾ ਦੀਆਂ ਹਰਕਤਾਂ ਨੂੰ ਦੇਖ, ਇਸ ਡਾਇਰੈਕਟਰ ਨੇ ਆਪਣੀ ਫਿਲਮ 'ਚ ਲੈਣ ਤੋਂ ਕੀਤਾ ਸਾਫ ਇਨਕਾਰ

kangana ranaut
10 March, 2017 03:16:18 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੇ ਫਿਲਮ ਇੰਡਸਟਰੀ ਦੇ ਲੋਕਾਂ ਦੀ ਨੱਕ 'ਚ ਦਮ ਕਰ ਰੱਖਿਆ ਹੈ। ਉਹ ਆਪਣੀ ਬਿਆਨ ਬਾਜੀ ਤੋਂ ਬਾਜ ਨਹੀਂ ਆ ਰਹੀ। ਫਿਲਮ ਇੰਡਸਟਰੀ ਦੀ ਹਰ ਇਕ ਹਸਤੀ ਕੰਗਣਾ ਤੋਂ ਪਿੱਛੇ ਹੱਟਦੀ ਜਾ ਰਹੀ ਹੈ। ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਅਤੇ ਹਾਲ ਹੀ 'ਚ ਕਰਨ ਜੋਹਰ ਨਾਲ ਕੰਗਣਾ ਦੀ ਲੜਾਈ ਸਭ ਨੇ ਦੇਖੀ ਹੈ, ਜੋ ਇਸ ਸਮੇਂ ਵੀ ਚੱਲ ਰਹੀ ਹੈ। ਹੁਣ ਖਬਰਾਂ ਇਹ ਹੈ ਕਿ ਨਿਰਦੇਸ਼ਕ ਆਨੰਦ ਐੱਲ. ਰਾਏ. ਵੀ ਕੰਗਣਾ ਦੀਆਂ ਹਰਕਤਾਂ ਅਤੇ ਬਿਆਨਾਂ ਤੋਂ ਤੰਗ ਆ ਗਏ ਹਨ। ਨਿਰਦੇਸ਼ਕ ਆਨੰਦ ਐੱਲ. ਰਾਏ. ਕੰਗਣਾ ਤੋਂ ਇਨ੍ਹਾ ਜ਼ਿਆਦਾ ਪਰੇਸ਼ਾਨ ਹਨ ਕਿ ਭਵਿੱਖ 'ਚ ਕੰਗਨਾ ਨਾਲ ਕੰਮ ਨਾ ਕਰਨ ਦੀ ਕਸਮ ਖਾਧੀ ਹੈ।

ਸੂਤਰਾਂ ਮੁਤਾਬਕ, ਕੰਗਣਾ ਰਣੌਤ ਇਹ ਖਬਰ ਫੈਲਾਅ ਰਹੀ ਹੈ ਕਿ, ਆਨੰਦ ਐਲ. ਰਾਏ. ਸਪੈਸ਼ਲੀ ਮੇਰੇ ਲਈ ਫਿਲਮ ਲਿਖ ਰਹੇ ਹਨ।'' ਜਦੋਂਕਿ ਇਸ ਮਾਮਲੇ 'ਚ ਆਨੰਦ ਸਫਾਈ ਦਿੰਦੇ ਥੱਕ ਗਏ ਚੁੱਕੇ ਹਨ। ਇਸ ਤੋਂ ਬਾਅਦ ਵੀ ਕੰਗਣਾ ਜਦੋਂ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਈ ਤਾਂ ਆਨੰਦ ਰਾਏ ਨੇ ਕੰਗਣਾ ਨਾਲ ਰਿਸ਼ਤਾ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਉਨ੍ਹਾਂ ਕਿਹਾ ਕਿ ਮੈਂ ਕਦੀ ਵੀ ਕੰਗਨਾ ਨਾਲ ਫਿਲਮ ਨਹੀਂ ਕਰਾਗਾਂ। ਆਨੰਦ ਐਲ. ਰਾਏ. ਦੀ ਫਿਲਮ 'ਤਨੂ ਵੈਡਸ ਮਨੂ' ਤੋਂ ਹੀ ਕੰਗਣਾ ਦੇ ਕੈਰੀਅਰ ਦਾ ਕਾਇਆ ਪਲਟ ਹੋਇਆ ਸੀ। ਕੰਗਣਾ ਦੀਆਂ ਅਜਿਹੀਆਂ ਹਰਕਤਾਂ ਨਾਲ ਕਿੱਧਰੇ ਉਸ ਦੇ ਕੈਰੀਅਰ 'ਤੇ ਰੋਕ ਹੀ ਨਾ ਲੱਗ ਜਾਵੇ।


Tags: Kangana Ranaut Anand L Rai Tanu Weds Manu Karan Johar ਕੰਗਣਾ ਰਣੌਤ ਆਨੰਦ ਐਲ ਰਾਏ