FacebookTwitterg+Mail

Box Office : ਵੀਕੈਂਡ 'ਤੇ ਕੰਗਨਾ ਦੀ ਫਿਲਮ 'ਸਿਰਮਨ' ਨੇ ਕਮਾਏ ਇੰਨੇ ਕਰੋੜ, ਜਾਣੋ ਕਲੈਕਸ਼ਨ

kangana ranaut
18 September, 2017 08:18:41 PM

ਮੁੰਬਈ— ਪਿਛਲੇ ਹਫਤੇ ਰਿਲੀਜ਼ ਹੋਈ ਫਿਲਮ 'ਸਿਮਰਨ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਫਿਲਮ ਬਾਕਸ ਆਫਿਸ 'ਤੇ ਵੀਕੈਂਡ ਤੱਕ ਠੀਕ-ਠਾਕ ਕਮਾਈ ਕਰ ਪਾਈ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ 'ਤੇ 2.77 ਕਰੋੜ, ਦੂਜੇ ਦਿਨ 3.76 ਕਰੋੜ ਅਤੇ ਤੀਜੇ ਦਿਨ 4.12 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਵੀਕੈਂਡ 'ਤੇ ਕੁੱਲ ਮਿਲਾ ਕੇ 10.65 ਕਰੋੜ ਦਾ ਕਾਰੋਬਾਰ ਕਰ ਲਿਆ ਹੈ।


ਜ਼ਿਕਰਯੋਗ ਹੈ ਕਿ 'ਸਿਮਰਨ' ਦਾ ਨਿਰਦੇਸ਼ਨ ਹੰਸਲ ਮਹਿਤਾ ਨੇ ਕੀਤਾ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵਲੋਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਭਾਰਤ 'ਚ ਇਹ ਫਿਲਮ ਕਰੀਬ 1500 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਹੈ। ਫਿਲਮ 'ਚ ਕੰਗਨਾ ਤੋਂ ਇਲਾਵਾ ਸੋਹਮ ਸ਼ਾਹ, ਈਸ਼ਾ ਤਿਵਾਰੀ ਪਾਂਡੇ, ਅਨੀਸ਼ਾ ਜੋਸ਼ੀ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰੇਗੀ।


Tags: Kangana Ranaut Simran Box Office Hansal Mehta Collection Hindi Film