FacebookTwitterg+Mail

ਕੰਗਨਾ ਰਣੌਤ ਮੁੜ ਸੁਰਖੀਆਂ 'ਚ, ਔਰਤਾਂ ਵਲੋਂ Physical relation ਬਣਾਉਣ 'ਤੇ ਦਿੱਤਾ ਬੇਬਾਕੀ ਭਰਿਆ ਬਿਆਨ!!

kangana ranaut
19 September, 2017 12:24:36 PM

ਮੁੰਬਈ— ਅਦਾਕਾਰਾ ਕੰਗਨਾ ਰਣੌਤ ਬਾਲੀਵੁੱਡ ਦੀ ਬੇਧੜਕ ਅਤੇ ਬਿੰਦਾਸ ਅਦਾਕਾਰਾ ਹੈ। ਉਹ ਹਰ ਮੁੱਦੇ ਤੇ ਬੇਬਾਕੀ ਭਰਿਆ ਬਿਆਨ ਪੇਸ਼ ਕਰਦੀ ਹੈ। ਸੈਕਸਿਜ਼ਮ, ਫੈਮੀਨਿਜ਼ਮ ਅਤੇ ਨੈਪੋਟਿਜ਼ਮ ਤੇ ਕੰਗਨਾ ਖੁੱਲ ਕੇ ਬਿਆਨ ਦਿੰਦੀ ਰਹਿੰਦੀ ਹੈ। ਹਾਲ ਹੀ ਵਿੱਚ ਕੰਗਨਾ ਨੇ ਇੱਕ ਪ੍ਰੋਗਰਾਮ 'ਚ ਬਾਲੀਵੁੱਡ ਵਿੱਚ ਫੈਲੇ ਮੇਲ ਡਾਮਿਨੇਟਿੰਗ ਇਸ਼ੂ ਨੂੰ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਫਿਲਮ ਇੰਡਸਟਰੀ ਵਿੱਚ ਫੀਮੇਲ ਨੂੰ ਮੇਲ ਅਦਾਕਾਰ ਨਾਲੋਂ ਘੱਟ ਗਿਣਿਆ ਜਾਂਦਾ ਹੈ।
ਜਾਣਕਾਰੀ ਮੁਤਾਬਕ ਕੰਗਨਾ ਨੇ ਬੇਬਾਕ ਅੰਦਾਜ਼ ਵਿੱਚ ਕਿਹਾ ਬਾਲੀਵੁੱਡ ਵਿੱਚ ਮੇਲ ਅਤੇ ਫੀਮੇਲ ਅਦਾਕਾਰ ਨੂੰ ਦੋਹਰੇ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਹੈ। ਕੰਗਨਾ ਨੇ ਉਦਾਹਰਨ ਦਿੰਦੇ ਹੋਏ ਕਿਹਾ ਕਿ, ''ਕੁੱਝ ਚੀਜ਼ਾਂ ਹਨ ਜੋ ਮੇਲ ਕਰਨ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਪਰ ਜੇਕਰ ਉਹੀ ਕੰਮ ਕੋਈ ਮਹਿਲਾ ਕਰੇ ਤਾਂ ਬਵਾਲ ਖੜਾ ਹੋ ਜਾਂਦਾ ਹੈ। ਮਹਿਲਾਵਾਂ ਅਤੇ ਆਦਮੀਆਂ ਦੇ ਵਿੱਚ ਇੱਕ ਦਾਇਰਾ ਸੀਮਿਤ ਕੀਤਾ ਜਾਂਦਾ ਹੈ। ਕੰਗਨਾ ਨੇ ਕਿਹਾ ਕਿ ਆਦਮੀਆਂ ਦੇ ਲਈ ਸੈਕਸ ਕਰਨਾ ਇੱਕ ਮਜ਼ਾ ਹੈ, ਉੱਥੇ ਮਹਿਲਾ ਦੇ ਲਈ ਇੱਕ ਕ੍ਰਾਈਮ ਦੇ ਸਮਾਨ ਮੰਨਿਆ ਜਾਂਦਾ ਹੈ।ਹਾਲ ਹੀ ਵਿੱਚ ਕੰਗਨਾ ਰਣੌਤ ਦੀ ਫਿਲਮ 'ਸਿਮਰਨ' ਰਿਲੀਜ਼ ਹੋਈ ਹੈ। ਫਿਲਮ ਨੇ ਪਹਿਲੇ ਵੀਕੈਂਡ ਵਿੱਚ 10.65 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਵਿੱਚ ਕੰਗਨਾ ਇੱਕ ਚੁਲਬੁਲੀ ਅਤੇ ਬਿੰਦਾਸ ਗੁਜਰਾਤੀ ਲੜਕੀ ਦਾ ਕਿਰਦਾਰ ਨਿਭਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਹੰਸਲ ਮਿਹਤਾ ਨੇ ਡਾਇਰੈਕਟ ਕੀਤਾ ਹੈ। ਉੱਝ ਸ਼ੁਰੂਆਤੀ ਦਿਨਾਂ ਵਿੱਚ ਇਹ ਫਿਲਮ ਉਮੀਦ ਦੇ ਮੁਤਾਬਕ ਬਾਕਸ ਅਫਿਸ 'ਤੇ ਕਮਾਲ ਨਹੀਂ ਕਰ ਪਾਈ। ਹੁਣ ਦੇਖਣਾ ਹੋਵੇਗਾ ਕਿ ਫਿਲਮ ਆਉਣ ਵਾਲੇ ਹਫਤਿਆਂ ਵਿੱਚ ਬਾਕਸ ਆਫਿਸ 'ਤੇ ਕਿੰਨੀ ਕਲੈਕਸ਼ਨ ਕਰਦੀ ਹੈ। ਦੱਸ ਦੇਈਏ ਕਿ ਫਿਲਮ ਪ੍ਰਮੋਸ਼ਨ ਦੇ ਦੌਰਾਨ ਕੰਗਨਾ ਲਗਾਤਾਰ ਖਬਰਾਂ ਵਿੱਚ ਰਹੀ, ਉਨ੍ਹਾਂ ਨੇ ਰਿਤਿਕ ਰੋਸ਼ਨ, ਆਦਿੱਤਿਆ ਪੰਚੋਲੀ ਅਤੇ ਅਧਿਅਨ ਸੁਮਨ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ। ਕੰਗਨਾ ਦੇ ਇਨਾਂ ਵਿਸਫੋਟਕ ਬਿਆਨਾਂ ਦੇ ਲਈ ਉਨ੍ਹਾਂ ਨੂੰ ਫਿਲਮ ਇੰਡਸਟਰੀ ਦੇ ਲੋਕਾਂ ਦੀ ਆਲੋਚਨਾਵਾਂ ਦਾ ਸ਼ਿਕਾਰ ਵੀ ਹੋਣਾ ਪਿਆ।


Tags: Kangana ranautSimranHansal mehtaBollywood celebrityਸਿਮਰਨਕੰਗਨਾ ਰਣੌਤ