ਨਵੀਂ ਦਿੱਲੀ(ਬਿਊਰੋ)— ਰਾਸ਼ਟਰੀ ਐਵਾਰਡ ਜੇਤੂ ਅਦਾਕਾਰਾ ਕੰਗਨਾ ਰਾਣੌਤ ਨੇ ਬਾਂਦ੍ਰਾ ਦੇ ਪਾਲੀ ਹਿਲ ਵਿਚ ਇਕ ਨਵਾਂ ਬੰਗਲਾ ਖਰੀਦਿਆ ਹੈ। ਉਹ ਇਸ ਥਾਂ ਨੂੰ ਆਪਣੇ ਪ੍ਰੋਡਕਸ਼ਨ ਹਾਊਸ ਲਈ ਇਸਤੇਮਾਲ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਗਨਾ ਦੇ ਬੁਲਾਰੇ ਮੁਤਾਬਕ ਇਸ ਜਾਇਦਾਦ ਦੀ ਵਰਤੋਂ ਕੰਗਨਾ ਦੇ ਪ੍ਰੋਡਕਸ਼ਨ ਹਾਊਸ ਮਣੀਕਰਣਿਕਾ ਫਿਲਮਸ ਦੇ ਦਫਤਰ ਦੇ ਰੂਪ ਵਿਚ ਕੀਤੀ ਜਾਵੇਗੀ। ਨਰਗਿਸ ਦੱਤ ਰੋਡ 'ਤੇ ਸਥਿਤ ਬੰਗਲੇ ਵਿਚ ਗਰਾਊਂਡ ਫਲੋਰ ਤੋਂ ਇਲਾਵਾ ਤਿੰਨ ਮੰਜ਼ਿਲਾਂ ਹਨ। ਇਸ ਦੀ ਕੀਮਤ 20.7 ਕਰੋੜ ਹੈ।