FacebookTwitterg+Mail

ਬਾਲੀਵੁੱਡ ਦੀ ਇਸ ਹੌਟ ਅਦਾਕਾਰਾ ਦੀ ਸਫਲਤਾ ਸਿਰ ਚੜ੍ਹ ਕੇ ਬੋਲੀ

kangana ranaut
06 October, 2017 09:21:39 AM

ਮੁੰਬਈ(ਬਿਊਰੋ)— ਹਾਲ ਹੀ 'ਚ ਕੰਗਨਾ ਦੀ ਫਿਲਮ 'ਸਿਮਰਨ' ਰਿਲੀਜ਼ ਹੋਈ ਸੀ। ਸੋਸ਼ਲ ਮੀਡੀਆ 'ਤੇ ਉਸ ਨੂੰ ਔਰਤ ਦੇ ਅਧਿਕਾਰਾਂ ਦੀ ਮੁੱਖ ਬੁਲਾਰਨ ਦੱਸਿਆ ਜਾਣ ਲੱਗਾ। ਲੋਕ ਉਸ ਨੂੰ ਅਸਲੀ ਔਰਤ ਦੀ ਪਛਾਣ ਕਹਿਣ ਲੱਗੇ। ਕੰਗਨਾ ਨੇ 'ਤਨੁ ਵੇਡਸ ਮਨੁ', 'ਤਨੁ ਵੇਡਸ ਮਨੁ ਰਿਟਰਨਸ' ਅਤੇ 'ਕੁਵੀਨ' ਵਰਗੀਆਂ ਫਿਲਮਾਂ ਤੋਂ ਬਾਅਦ ਸਫਲਤਾ ਹਾਸਲ ਕੀਤੀ ਸੀ। ਇਨ੍ਹਾਂ ਫਿਲਮਾਂ ਨੂੰ ਦੇਖ ਕੇ ਲੋਕ ਉਸ ਨੂੰ ਔਰਤਾਂ ਦੇ ਅਧਿਕਾਰਾਂ ਦੀ ਬੁਲਾਰਨ ਕਹਿਣ ਲੱਗੇ, ਜਦਕਿ ਇਨ੍ਹਾਂ ਫਿਲਮਾਂ ਦੀ ਸਕ੍ਰਿਪਟ ਲਿਖਣ ਵਿਚ ਕੰਗਨਾ ਦੀ ਸ਼ਾਇਦ ਹੀ ਕੋਈ ਭੂਮਿਕਾ ਸੀ।

Punjabi Bollywood Tadka

ਸਫਲਤਾ ਉਸ ਦੇ ਸਿਰ ਚੜ੍ਹ ਕੇ ਕੁਝ ਇੰਝ ਬੋਲੀ ਕਿ ਹਰੇਕ ਚੈਨਲ 'ਤੇ ਉਸ ਦੀਆਂ ਇੰਟਰਵਿਊ ਆਉਣ ਲੱਗ ਪਈਆਂ। ਇਕ ਪਾਸੇ ਉਹ ਖੁਦ ਨੂੰ ਹਿੰਦੀ ਫਿਲਮ ਜਗਤ ਦਾ ਸਭ ਤੋਂ ਵੱਡਾ ਵਿਕਟਿਮ ਦੱਸਣ ਲੱਗੀ, ਦੂਸਰੇ ਪਾਸੇ ਉਹ ਖੁਦ ਨੂੰ ਸਭ ਤੋਂ ਸ਼ਕਤੀਸ਼ਾਲੀ ਔਰਤ ਕਹਿਣ ਲੱਗੀ ਕਿ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਅਭਿਨੇਤਰੀ ਹੈ।


Tags: Kangana Ranaut SimranBox Office Hansal Mehta Hindi Filmਸਿਮਰਨਕੰਗਨਾ ਰਾਣੌਤ