FacebookTwitterg+Mail

ਰਿਤਿਕ ਰੋਸ਼ਨ ਦੀ ਵਜ੍ਹਾ ਕਰਕੇ ਇਸ ਕੰਟਰੋਵਰਸ਼ੀਅਲ ਕੁਈਨ ਦੀ ਕਮਾਈ 'ਤੇ ਪਿਆ ਖਾਸਾ ਅਸਰ, ਜਾਣੋ ਕਿਵੇਂ

kangana ranaut
21 December, 2017 01:25:17 PM

ਨਵੀਂ ਦਿੱਲੀ(ਬਿਊਰੋ)— ਪਿਛਲੇ ਦਿਨੀਂ ਕੰਗਨਾ ਰਣੌਤ ਅਤੇ ਰਿਤਿਕ ਰੋਸ਼ਨ 'ਚ ਚਲ ਰਹੇ ਵਿਵਾਦ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਦੋਨਾਂ 'ਚ ਇਕ ਦੂਜੇ 'ਤੇ ਇਲਜ਼ਾਮ ਲਾਉਣ ਦਾ ਲੰਮਾ ਦੌਰ ਚੱਲਿਆ। ਇਸ ਤੋਂ ਬਾਅਦ ਕਰਨ ਜੌਹਰ ਅਤੇ ਕੰਗਨਾ 'ਚ ਵੀ ਵਿਵਾਦ ਘੱਟ ਨਹੀਂ ਰਿਹਾ। ਇਸ ਵਿ‍ਵਾਦ ਨੂੰ ਕਈ ਲੋਕਾਂ ਨੇ ਕੰਗਨਾ ਵੱਲੋਂ ਫਿਲ‍ਮ ਹਿੱਟ ਕਰਾਉਣ ਦਾ ਫਾਰਮੂਲਾ ਵੀ ਦੱਸ ਦਿੱਤਾ ਸੀ ਪਰ ਕੰਗਨਾ ਦੀ ਮੰਨੀਏ ਤਾਂ ਕਹਾਣੀ ਇਸ ਤੋਂ ਉਲ‍ਟ ਹੈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਉਸ ਨੇ ਦੱਸਿਆ ਕਿ, ਮੈਨੂੰ ਫਿਲਮਾਂ ਦੇ ਆਫਰ ਤਾਂ ਆਉਣੇ ਘੱਟ ਨਹੀਂ ਹੋਏ ਪਰ ਇਸ ਤੋਂ ਲੋਕਾਂ ਦੇ ਵਿਵਹਾਰ 'ਚ ਬਹੁਤ ਬਦਲਾਵ ਆ ਗਿਆ।

Punjabi Bollywood Tadka
ਬੀਤੇ ਦਿਨੀਂ ਹੋਏ ਵਿਵਾਦ ਤੋਂ ਮੇਰੀ ਕਮਾਈ 'ਤੇ ਇਸ ਦਾ ਖਾਸਾ ਅਸਰ ਪਿਆ। ਆਪਣੀ ਯੋਜਨਾ ਬਾਰੇ ਗੱਲਬਾਤ ਕਰਦੇ ਹੋਏ ਕੰਗਨਾ ਨੇ ਕਿਹਾ, ''ਮੈਂ ਚਾਹੁੰਦੀ ਹਾਂ ਆਪਣਾ ਪ੍ਰੋਡਕਸ਼ਨ ਹਾਊਸ ਖੋਲਾ ਪਰ ਅਜੇ ਮੈਂ ਤਿੰਨ ਫਿਲਮਾਂ ਸਾਇਨ ਕੀਤੀਆ ਹੋਈਆਂ ਹਨ। ਅੱਜ ਮੇਰੇ ਕੋਲ ਮਨਾਲੀ 'ਚ ਬਹੁਤ ਖੂਬਸੂਰਤ ਘਰ ਹੈ। ਪਾਲੀਹੀਲ 'ਚ ਮੇਰਾ ਆਪਣਾ ਦਫਤਰ ਹੈ।

Punjabi Bollywood Tadka

ਮੈਂ ਆਪਣੀ ਜ਼ਿੰਦਗੀ ਨੂੰ ਕਿਸੇ ਲਈ ਜਾਗਰੂਕ ਕਰਨ ਵਾਲੀ ਮਿਸਾਲ ਨਹੀਂ ਬਣਾਉਣਾ ਚਾਹੁੰਦੀ, ਸਗੋਂ ਲੜਕੀਆਂ ਲਈ ਇਕ ਪ੍ਰੇਰਨਾ ਬਨਣਾ ਚਾਹੁੰਦੀ ਹਾਂ।'' ਉਂਝ ਕੰਗਨਾ ਦੀ ਕਮਾਈ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਿਛਲੀ ਫਿਲ‍ਮ 'ਚ 'ਸਿਮਰਨ' ਅਤੇ 'ਰੰਗੂਨ' ਦੋਵੇਂ ਹੀ ਬਾਕਸ ਆਫਿਸ 'ਤੇ ਵਧੀਆ ਨੁਮਾਇਸ਼ ਨਾ ਕਰ ਸਕੀਆਂ। ਇਸ ਸਭ ਦੇ ਬਾਵਜੂਦ ਕੰਗਨਾ ਆਪਣੇ ਕਰੀਅਰ ਨੂੰ ਲੈ ਕੇ ਹਮੇਸ਼ਾ ਹੀ ਸਕਾਰਾਤ‍ਮਕ ਸੋਚ ਰੱਖਦੇ ਹੋਏ ਅੱਗੇ ਵੱਧਣਾ ਚਾਹੁੰਦੀ ਹੈ।

Punjabi Bollywood Tadka
ਦੱਸ ਦੇਈਏ ਕਿ ਕੰਗਨਾ ਨੇ ਬੀਤੇ ਦਿਨੀਂ ਇਕ ਟੀ. ਵੀ. ਚੈਨਲ ਨੂੰ ਦਿੱਤੇ ਇੰਟਰਵਿਊ 'ਚ ਰਿਤਿਕ ਰੋਸ਼ਨ, ਰਾਕੇਸ਼ ਰੋਸ਼ਨ, ਆਦਿਤਿਆ ਪੰਚੋਲੀ ਅਤੇ ਕਰਨ ਜੌਹਰ ਸਮੇਤ ਕਈ ਵੱਡੇ ਸੈਲੀਬ੍ਰੀਟੀਜ਼ 'ਤੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਸਨ। ਇੰਟਰਵਿਊ ਵਿੱਚ ਕੰਗਨਾ ਰਣੌਤ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਰਿਤਿਕ ਰੋਸ਼ਨ ਤੋਂ ਲੈ ਕੇ ਆਦਿਤਿਆ ਪੰਚੋਲੀ ਅਤੇ ਐਵਾਰਡ ਸ਼ੋਜ ਤੱਕ ਬਾਲੀਵੁੱਡ ਨਾਲ ਜੁੜੇ ਕਈ ਹੋਰ ਮਾਮਲਿਆ 'ਤੇ ਵੀ ਕੰਗਨਾ ਬੇਬਾਕ ਬੋਲਦੀ ਨਜ਼ਰ ਆਈ ਹੈ।

Punjabi Bollywood Tadka

ਰਿਤਿਕ ਬਾਰ, ਜਿੱਥੇ ਕੰਗਨਾ ਫਿਰ ਇਹੀ ਆਖਦੀ ਦਿਖੀ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਾਪਾ ਰਾਕੇਸ਼ ਰੋਸ਼ਨ ਨੂੰ ਸਾਰਵਜਨਿਕ ਰੂਪ ਤੋਂ ਉਨ੍ਹਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉੱਥੇ ਹੀ ਆਦਿਤਿਆ ਪੰਚੋਲੀ ਨੂੰ ਲੈ ਕੇ ਵੀ ਉਨ੍ਹਾਂ ਨੇ ਕਈ ਰਾਜ ਖੋਲੇ। ਕੰਗਨਾ ਨੇ ਦੱਸਿਆ ਕਿ ਆਦਿਤਿਆ ਤੋਂ ਬਚਣ ਲਈ ਉਹ ਘਰ ਤੋਂ ਭੱਜ ਕੇ ਹੋਟਲ 'ਚ ਰਹਿਣ ਚੱਲੀ ਗਈ ਸੀ ਪਰ ਆਦਿਤਿਆ ਉੱਥੇ ਵੀ ਆ ਗਏ ਸਨ।

Punjabi Bollywood Tadka
ਅਜਿਹੇ 'ਚ ਅਨੁਰਾਗ ਬਾਸੂ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਅਨੁਰਾਗ ਨੇ 15 ਦਿਨ ਤੱਕ ਉਨ੍ਹਾਂ ਨੂੰ ਆਪਣੇ ਦਫਤਰ 'ਚ ਰੱਖਿਆ ਸੀ। ਇਸ ਤੋਂ ਬਾਅਦ ਕੰਗਨਾ ਨੇ ਪੁਲਸ ਦੀ ਮਦਦ ਲਈ ਸੀ। ਮਿਸ ਵਰਲਡ ਮਾਨੁਸ਼ੀ ਛਿੱਲਰ ਨੇ 17 ਸਾਲ ਬਾਅਦ ਖਿਤਾਬ ਜਿੱਤ ਕੇ ਭਾਰਤ ਦੇ ਲੋਕਾਂ ਦਾ ਸਿਰ ਗਰਵ ਨਾਲ ਉੱਚਾ ਕਰ ਦਿੱਤਾ ਹੈ। ਮਾਨੁਸ਼ੀ ਦੀ ਇਸ ਸਫਲਤਾ ਦੀ ਸਾਰੇ ਲੋਕਾਂ ਅਤੇ ਸੈਲੇਬ੍ਰੀਟੀਜ਼ ਨੇ ਬਹੁਤ ਤਰੀਫ ਕੀਤੀ ਹੈ। ਹੁਣ ਇਸ ਲਿਸਟ ਵਿੱਚ ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਦਾ ਨਾਂ ਵੀ ਜੁੜ ਗਿਆ ਹੈ।


Tags: Kangana RanautHrithik RoshanRakesh RoshanAditya Pancholiਰਿਤਿਕ ਰੋਸ਼ਨਕੰਗਨਾ ਰਣੌਤ