FacebookTwitterg+Mail

Pics : ਕੰਗਨਾ ਦਾ ਰੈਂਪ 'ਤੇ ਦੇਖਣ ਨੂੰ ਮਿਲਿਆ ਖੂਬਸੂਰਤ ਅੰਦਾਜ਼

kangana ranaut
05 February, 2018 01:09:34 PM

ਮੁੰਬਈ (ਬਿਊਰੋ)— ਮੁੰਬਈ 'ਚ ਇਨ੍ਹੀਂ ਦਿਨੀਂ ਫੈਸ਼ਨ ਲੈਕਮੇ ਵੀਕ ਚੱਲ ਰਿਹਾ ਹੈ। ਸਾਲ ਦੇ ਸਭ ਤੋਂ ਵੱਡੇ ਇਸ ਫੈਸ਼ਨ ਇਵੈਂਟ 'ਚ ਬਾਲੀਵੁੱਡ ਸਟਾਰਜ਼ ਤੇ ਮਾਡਲਜ਼ ਰੈਂਪ 'ਤੇ ਚਲਦੇ ਦਿਖਾਈ ਦਿੰਦੇ ਹਨ। ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਰੈਂਪ 'ਤੇ ਹੁਸਨ ਦੇ ਜਵਲੇ ਬਿਖੇਰਦੀ ਨਜ਼ਰ ਆਈ।

Punjabi Bollywood Tadka
ਕੰਗਨਾ ਨੇ ਸ਼ਿਆਮਲ ਅਤੇ ਭੂਮਿਕਾ ਵਲੋਂ ਡਿਜ਼ਾਈਨ ਕੀਤੀ ਡਰੈੱਸ ਪਹਿਣੀ ਹੋਈ ਸੀ। ਇਸ ਡਰੈੱਸ 'ਚ ਕੰਗਨਾ ਰੈਂਪ ਵਾਕ ਕਰਦੀ ਬੇਹੱਦ ਖੂਬਸੂਰਤ ਦਿਖਾਈ ਦਿੱਤੀ। ਕੰਗਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

Punjabi Bollywood Tadka
ਦੱਸਣਯੋਗ ਹੈ ਕਿ 31 ਜਨਵਰੀ ਨੂੰ ਸ਼ੁਰੂ ਹੋਇਆ 'ਲੈਕਮੇ ਫੈਸ਼ਨ ਵੀਕ' 4 ਫਰਵਰੀ ਤੱਕ ਹੀ ਸੀ। ਲੈਕਮੇ ਫੈਸ਼ਨ ਵੀਕ ਦੇ ਪਹਿਲੇ ਦਿਨ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਰੈਂਪ 'ਤੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਕਰਨ ਜੌਹਰ, ਸੋਨਾਕਸ਼ੀ ਸਿਨਹਾ, ਦਿਸ਼ਾ ਪਟਾਨੀ ਸਮੇਤ ਕਈ ਸਿਤਾਰੇ ਲੈਕਮੇ ਫੈਸ਼ਨ ਵੀਕ 'ਚ ਸ਼ਿਰਕਤ ਕਰ ਚੁੱਕੇ ਹਨ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Kangana Ranaut Lakme Fashion Week Ramp Fashion Designer Dress Bollywood Actress

Edited By

Kapil Kumar

Kapil Kumar is News Editor at Jagbani.