FacebookTwitterg+Mail

ਕੰਗਨਾ ਰਣੌਤ ਦੇ ਜਨਮਦਿਨ ਨੂੰ ਸਟਾਫ ਨੇ ਬਣਾਇਆ ਸਪੈਸ਼ਲ, ਦਿੱਤਾ ਸਰਪ੍ਰਾਇਜ਼

kangana ranaut
24 March, 2018 12:04:34 PM

ਮੁੰਬਈ (ਬਿਊਰੋ)— ਕੰਗਨਾ ਰਣੌਤ ਨੇ ਹਾਲ ਹੀ 'ਚ ਆਪਣਾ 31ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਉਹ ਆਪਣੇ ਮਨਾਲੀ ਸਥਿਤ ਨਵੇਂ ਘਰ ਵਿਚ ਪਰਿਵਾਰ ਨਾਲ ਦਿਖਾਈ ਦਿੱਤੀ। ਇਸ ਖਾਸ ਮੌਕੇ 'ਤੇ ਕੰਗਨਾ ਲਈ ਉਨ੍ਹਾਂ ਦੇ ਨਵੇਂ ਘਰ ਦੇ ਸਟਾਫ ਨੇ ਇਕ ਸਰਪ੍ਰਾਇਜ਼ ਪਲਾਨ ਕੀਤਾ ਸੀ।
Punjabi Bollywood Tadka
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਕੰਗਨਾ ਆਪਣੇ ਨਵੇਂ ਘਰ ਵਿਚ ਸ਼ਿਫਟ ਹੋਈ ਹੈ। ਕੰਗਨਾ ਦੇ ਇਸ ਨਵੇਂ ਘਰ ਦੇ ਸਟਾਫ ਮੈਂਬਰ ਨੇ ਉਨ੍ਹਾਂ ਨੂੰ ਘਰ ਦੇ ਆਕਾਰ ਦਾ ਕੇਕ ਗਿਫਟ ਕੀਤਾ। ਕੰਗਨਾ ਦੀ ਟਵਿਟਰ ਹੈਂਡੇਲ ਟੀਮ ਨੇ ਉਨ੍ਹਾਂ ਦੀ ਕੇਕ ਕੱਟ ਦੇ ਹੋਏ ਫੋਟੋ ਸਾਂਝੀ ਕੀਤੀ ਹੈ।

Punjabi Bollywood Tadka
ਹਾਲ ਹੀ ਵਿਚ ਉਨ੍ਹਾਂ ਦੀ ਭੈਣ ਨੇ ਆਪਣੇ ਟਵਿਟਰ ਹੈਂਡੇਲ 'ਤੇ ਕੰਗਨਾ ਦੀ ਫੋਟੋ ਪਾਈ ਸੀ ਜਿਸ ਵਿਚ ਉਹ ਦਰੱਖਤ ਲਗਾਉਂਦੀ ਹੋਈ ਨਜ਼ਰ ਆ ਰਹੀ ਸੀ। ਕੰਗਨਾ ਨੇ ਆਪਣੇ 31ਵੇਂ ਜਨਮਦਿਨ 'ਤੇ 31 ਦਰੱਖਤ ਲਗਾਏ ਹਨ। ਇਸ ਤੋਂ ਇਲਾਵਾ ਕੰਗਨਾ ਨੇ ਖੁਦ ਨੂੰ ਇਕ ਪਿਯਾਓ ਵੀ ਗਿਫਟ ਕੀਤਾ ਹੈ। ਦੱਸ ਦਈਏ ਕਿ ਕੰਗਨਾ ਕਲਾਸੀਕਲ ਮਿਊਜ਼ਿਕ ਦੀ ਸ਼ੌਕੀਨ ਹੈ।
Punjabi Bollywood Tadka
ਕੰਗਨਾ ਨੇ ਆਪਣੇ ਜਨਮਦਿਨ ਦੇ ਮੌਕੇ 'ਤੇ ਇਕ ਇੰਟਰਵਿਓ ਦੌਰਾਨ ਕਿਹਾ,''ਜਦੋਂ ਤੁਸੀਂ 30 ਸਾਲ ਤੋਂ ਜ਼ਿਆਦਾ ਦੇ ਹੋ ਜਾਂਦੇ ਹੋ ਤਾਂ ਤੁਹਾਡੇ ਸੁਭਾਅ ਵਿਚ ਤਬਦੀਲੀ ਆਉਣ ਲੱਗਦੀ ਹੈ। ਪ੍ਰੋਫੈਸ਼ਨਲ ਦੇ ਨਾਲ-ਨਾਲ ਮੈਨੂੰ ਆਪਣੇ ਪਰਸਨਲ ਲਾਈਫ ਵਿਚ ਵੀ ਹੁਣ ਅੱਗੇ ਵਧਣ ਦੀ ਜ਼ਰੂਰਤ ਹੈ। ਮੈਂ ਆਪਣੇ ਅਕਸ 'ਤੇ ਕੰਮ ਕਰਨਾ ਚਾਹੁੰਦੀ ਹਾਂ ਅਤੇ ਕਾਫ਼ੀ ਚੀਜ਼ਾਂ ਜ਼ਿੰਦਗੀ 'ਚ ਸੀਖਣਾ ਚਾਹੁੰਦੀ ਹਾਂ।''
Punjabi Bollywood Tadka
ਕੰਗਨਾ ਦੇ ਨਵੇਂ ਘਰ ਦੀ ਗੱਲ ਕਰੀਏ ਤਾਂ ਇਹ ਇਕ ਆਲੀਸ਼ਾਨ ਬੰਗਲਾ ਹੈ। ਇਸ ਵਿਚ ਅੱਠ ਬੈਡਰੂਮ ਹਨ ਅਤੇ ਹਰ ਕਮਰੇ ਦੇ ਦਰੀਚੋਂ ਨਾਲ ਪਹਾੜ ਦਾ ਸੁੰਦਰ ਨਜ਼ਾਰਾ ਲਿਆ ਜਾ ਸਕਦਾ ਹੈ। ਹਾਲ ਹੀ ਵਿਚ ਕੰਗਨਾ ਨੇ ਆਪਣੇ ਨਵੇਂ ਘਰ ਦਾ ਗ੍ਰਹਿਪ੍ਰਵੇਸ਼ ਕੀਤਾ ਸੀ।
Punjabi Bollywood Tadka


Tags: Kangana RanautBirthdayManaliInstagramTwitter ਕੰਗਨਾ ਰਣੌਤ ਜਨਮਦਿਨ

Edited By

Manju

Manju is News Editor at Jagbani.