ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਜਲਦੀ ਹੀ ਫਿਲਮ 'ਮਣੀਕਰਣਿਕਾ' 'ਚ ਰਾਣੀ ਲਕਸ਼ਮੀ ਬਾਈ ਦੇ ਕਿਰਦਾਰ 'ਚ ਨਜ਼ਰ ਆਵੇਗੀ। ਫਿਲਮ ਦੀ ਹਾਲ ਹੀ 'ਚ ਰੈਪਅੱਪ ਪਾਰਟੀ ਕੀਤੀ ਗਈ।
ਇਸ ਪਾਰਟੀ 'ਚ ਸਭ ਦੀਆਂ ਨਜ਼ਰਾਂ ਕੰਗਨਾ 'ਤੇ ਹੀ ਟਿੱਕੀਆਂ ਰਹੀਆਂ। ਕੰਗਨਾ ਇਸ ਪਾਰਟੀ 'ਚ ਕਾਫੀ ਗਲੈਮਰਸ ਦਿਖਾਈ ਦਿੱਤੀ।
ਉਸ ਦੀ ਡਰੈੱਸ ਪਾਰਟੀ ਦੀ ਲਾਈਮਲਾਈਟ ਰਹੀ। ਆਪਣੀ ਇਸ ਟ੍ਰਾਂਸਪੈਰੇਂਟ ਡਰੈੱਸ ਨਾਲ ਕੰਗਨਾ ਨੇ ਮੀਡੀਆ ਨੂੰ ਕਾਫੀ ਪੋਜ਼ ਵੀ ਦਿੱਤੇ ਤੇ ਕੰਗਨਾ ਨੇ ਇਸ ਨਾਲ ਰੈੱਡ ਕਲਰ ਦੀ ਲਿਪਸਟਿਕ ਲਾਈ ਹੋਈ ਸੀ, ਜੋ ਉਸ 'ਤੇ ਕਾਫੀ ਜੱਚ ਰਹੀ ਸੀ। ਕੰਗਨਾ ਰਣੌਤ ਨੇ ਦੋ ਦਿਨ ਪਹਿਲਾਂ ਹੀ ਇਸ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ।
ਇਸ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਕੰਗਨਾ ਪੂਰੇ ਕਰੂ ਨਾਲ ਮਹਾਕਾਲੇਸ਼ਵਰ ਮੰਦਰ ਗਈ ਸੀ, ਜਿੱਥੇ ਉਸ ਨੇ ਮਹਾਕਾਲੇਸ਼ਵਰ ਭਗਵਾਨ ਸ਼ਿਵ ਦੀ ਪੂਜਾ ਕੀਤੀ। ਰੈਪਅੱਪ ਪਾਰਟੀ 'ਚ ਕੰਗਨਾ ਤੇ ਟੀਮ ਨੇ ਖੂਬ ਇੰਜੁਆਏ ਕੀਤਾ ਤੇ ਕੇਕ ਕੱਟ ਵੀ ਕੱਟਿਆ। ਪਾਰਟੀ 'ਚ ਕੰਗਨਾ ਥੋੜ੍ਹੀ ਇਮੋਸ਼ਨਲ ਵੀ ਨਜ਼ਰ ਆਈ।
ਫਿਲਮ 'ਚ ਕੰਗਨਾ ਨਾਲ ਟੀ. ਵੀ. ਐਕਟਰ ਅੰਕਿਤਾ ਲੋਖੰਡੇ ਵੀ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਫਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ।