ਮੁੰਬਈ (ਬਿਊਰੋ) — ਬੀਤੇ ਕੁਝ ਦਿਨ ਪਹਿਲਾ ਹੀ 'ਬੰਬੇ' ਸਟਾਕ ਐਕਸਚੇਂਜ' 'ਚ ਇਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਬਾਲੀਵੁੱਡ ਦੀਆਂ ਦੋ ਹਸੀਨਾਵਾਂ ਨੇ ਸ਼ਿਰਕਤ ਕੀਤੀ। ਜੀ ਹਾਂ, ਇਹ ਹਸੀਨਾਵਾਂ ਕੋਈ ਹੋਰ ਨਹੀਂ ਸਗੋਂ 'ਮਣੀਕਰਣਿਕਾ' ਦੀਆਂ ਅਭਿਨੇਤਰੀਆਂ ਸਨ।

ਕੰਗਨਾ ਰਣੌਤ ਤੇ ਅੰਕਿਤਾ ਲੋਖੰਡੇ ਇਸ ਸਮਾਰੋਹ 'ਚ ਪਹੁੰਚੀਆਂ ਸਨ। ਇਸ ਦੌਰਾਨ ਦੋਵੇਂ ਬੇਹੱਦ ਸ਼ਾਨਦਾਰ ਲੁੱਕ 'ਚ ਨਜ਼ਰ ਆਈਆਂ ਸਨ।

ਦਰਅਸਲ ਇਸ ਈਵੈਂਟ 'ਚ ਕੰਗਨਾ ਤੇ ਅੰਕਿਤਾ 'ਮਣੀਕਰਣਿਕਾ ਦਿ ਕੁਈਨ ਆਫ ਝਾਂਸੀ' ਦੀ ਪ੍ਰਮੋਸ਼ਨ ਦੌਰਾਨ ਪਹੁੰਚੀਆਂ ਸਨ।

ਇਸ ਫਿਲਮ ਤੋਂ ਬਾਅਦ ਕੰਗਨਾ ਤੇ ਨਿਰਦੇਸ਼ਕ ਕ੍ਰਿਸ਼ ਦਰਮਿਆਨ ਵਿਵਾਦ ਵਧ ਗਿਆ ਹੈ।

ਕ੍ਰਿਸ਼ ਨੇ ਵਿਚੋਂ ਹੀ ਫਿਲਮ ਛੱਡ ਦਿੱਤੀ ਸੀ, ਜਿਸ ਦੀ ਬਚੀ ਫਿਲਮ ਦਾ ਨਿਰਦੇਸ਼ਨ ਕੰਗਨਾ ਨੇ ਹੀ ਕੀਤਾ ਸੀ।