FacebookTwitterg+Mail

ਅਗਲੇ ਸਾਲ ਪਰਦੇ 'ਚ ਧਮਾਲ ਮਚਾਏਗੀ ਜੱਸੀ ਗਿੱਲ ਤੇ ਕੰਗਨਾ ਦੀ ਜੋੜੀ

kangana ranaut and jassi gill
10 March, 2019 09:11:16 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਲਦ ਹੀ ਆਪਣੀ ਅਗਲੀ ਫਿਲਮ 'ਪੰਗਾ' 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਕੰਗਨਾ ਇਕ ਕੌਮੀ ਪੱਧਰ ਦੀ ਕੱਬਡੀ ਖਿਡਾਰਨ ਦਾ ਕਿਰਦਾਰ ਨਿਭਾਏਗੀ ਅਤੇ ਨਾਲ ਹੀ ਫਿਲਮ 'ਚ ਵੀ ਕੰਗਨਾ ਕੱਬਡੀ ਖੇਡਦੀ ਨਜ਼ਰ ਆਵੇਗੀ। ਇੰਨਾ ਹੀ ਨਹੀਂ ਫਿਲਮ 'ਚ ਕੰਗਨਾ ਨਾਲ ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਜੱਸੀ ਗਿੱਲ ਵੀ ਹਨ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੰਗਨਾ ਕਿਸੇ ਪੰਜਾਬੀ ਗਾਇਕ ਨਾਲ ਸਕ੍ਰੀਨ 'ਤੇ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਜੱਸੀ ਗਿੱਲ, ਕੰਗਨਾ ਦੇ ਪਤੀ ਦਾ ਕਿਰਦਾਰ ਨਿਭਾ ਰਹੇ ਹਨ। ਇਸ ਤੋਂ ਇਲਾਵਾ ਫਿਲਮ 'ਚ ਰਿਚਾ ਚੱਢਾ ਅਤੇ ਨੀਨਾ ਗੁਪਤਾ ਵੀ ਮੁੱਖ ਭੂਮਿਕਾ 'ਚ ਹਨ। ਹੁਣ ਇਸ ਫਿਲਮ ਨਾਲ ਜੁੜੀ ਅਹਿਮ ਖਬਰ ਸਾਹਮਣੇ ਆ ਰਹੀ ਹੈ।


ਦੱਸਣਯੋਗ ਹੈ ਕਿ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਸਾਹਮਣੇ ਆ ਗਈ ਹੈ, ਜਿਸ ਨੂੰ ਸ਼ੇਅਰ ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ ਕੀਤਾ ਹੈ। ਕੰਗਨਾ 'ਪੰਗਾ' ਲੈਣ ਲਈ 24 ਜਨਵਰੀ 2020 'ਚ ਦਸਤਕ ਦੇਵੇਗੀ। ਕੰਗਨਾ ਦੀ ਇਸ ਫਿਲਮ ਨੂੰ ਅਸ਼ਵੀਨੀ ਅਇਅਰ ਤਿਵਾਰੀ ਡਾਇਰੈਕਟ ਕਰ ਰਹੀ ਹੈ, ਜੋ ਕਿ ਇਸ ਤੋਂ ਪਹਿਲਾਂ 'ਬਰੇਲੀ ਕੀ ਬਰਫੀ' ਨੂੰ ਡਾਇਰੈਕਟ ਕਰ ਚੁੱਕੀ ਹੈ।


Tags: Kangana RanautJassi GillRicha ChadhaNeena GuptaPangaAshwiny Iyer TiwariBollywood Celebrity News in Punjabiਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.