FacebookTwitterg+Mail

ਆਖਿਰ ਕਿਉਂ ਜੱਸੀ ਗਿੱਲ ਨੂੰ ਕੰਗਨਾ ਕਰ ਰਹੀ ਹੈ 'ਫਲਾਇੰਗ ਕਿੱਸ', ਜਾਣੋ ਵਜ੍ਹਾ

kangana ranaut and jassi gill
22 November, 2018 09:58:47 AM

ਮੁੰਬਈ(ਬਿਊਰੋ)— ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਜੱਸੀ ਗਿੱਲ ਅਤੇ ਨੇਹਾ ਕੱਕੜ ਦੇ ਗੀਤ 'ਨਿਕਲੇ ਕਰੰਟ' ਨੇ ਬਾਲੀਵੁੱਡ ਇੰਡਸਟਰੀ ਤੱਕ ਧੂਮ ਮਚਾਈ ਹੋਈ ਹੈ। ਇਹ ਗੀਤ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਵੀ ਪਸੰਦ ਆ ਰਿਹਾ ਹੈ। ਜੱਸੀ ਗਿੱਲ ਦਾ ਇਹ ਗੀਤ ਖਾਸ ਕਰਕੇ ਬਾਲੀਵੁੱਡ ਕੁਈਨ ਕੰਗਨਾ ਰਣੌਤ ਨੂੰ ਪਸੰਦ ਆ ਰਿਹਾ ਹੈ। ਬਾਲੀਵੁੱਡ ਦੀ ਕੁਈਨ ਕੰਗਨਾ ਨੂੰ ਇਹ ਗੀਤ ਇੰਨਾ ਪਸੰਦ ਆਇਆ ਹੈ ਕਿ ਉਸ ਨੇ ਜੱਸੀ ਗਿੱਲ ਨੂੰ ਇਸ ਲਈ 'ਫਲਾਇੰਗ ਕਿੱਸ' ਵੀ ਕਰ ਦਿੱਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 

Feeling exuberated tht even Bollywood queen liked it 🤗 Thanku Kangna @team_kangana_ranaut #PangaStories #NikleCurrant

A post shared by Jassie Gill (@jassie.gill) on Nov 20, 2018 at 5:51am PST

ਦੱਸ ਦੇਈਏ ਕਿ ਇਹ ਵੀਡੀਓ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਕੰਗਨਾ ਜਿਮ 'ਚ ਕਸਰਤ ਕਰ ਰਹੀ ਹੈ ਤੇ ਸਾਹਮਣੇ ਜੱਸੀ ਗਿੱਲ ਦਾ ਗੀਤ ਚੱਲ ਰਿਹਾ ਹੈ। ਇਸੇ ਦੌਰਾਨ ਕੋਈ ਕੰਗਨਾ ਨੂੰ ਪੁੱਛਦਾ ਹੈ ਕਿ ਤੁਹਾਨੂੰ ਇਹ ਗੀਤ ਕਿਸ ਤਰ੍ਹਾਂ ਦਾ ਲੱਗਦਾ ਹੈ ਤਾਂ ਕੰਗਨਾ ਨੇ ਕਿਹਾ, ਮੈਨੂੰ ਇਹ ਪਸੰਦ ਹੈ। ਇਸ ਦੇ ਨਾਲ ਉਹ 'ਫਲਾਇੰਗ ਕਿੱਸ' ਕਰਨ ਲੱਗ ਜਾਂਦੀ ਹੈ।

 


Tags: Kangana Ranaut Nikle Currant Video Jassi Gill Neha Kakkar Instagram Bollywood Celebrity

Edited By

Sunita

Sunita is News Editor at Jagbani.