FacebookTwitterg+Mail

ਸਭ ਤੋਂ ਮਹਿੰਗੀ ਅਦਾਕਾਰਾ ਬਣੀ ਕੰਗਨਾ, ਇਕ ਫਿਲਮ ਲਈ ਲੈਂਦੀ ਹੈ ਕਰੋੜਾਂ ਫੀਸ

kangana ranaut being paid rs 24 crore for jayalalithaa biopic
25 March, 2019 08:45:20 AM

ਮੁੰਬਈ (ਬਿਊਰੋ) : ਬੇਬਾਕੀ ਨਾਲ ਜਵਾਬ ਦੇਣ ਵਾਲੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ 'ਚ ਆਪਣੀ ਅਗਲੀ ਫਿਲਮ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਕੰਗਨਾ ਰਣੌਤ ਦੀ ਅਗਲੀ ਫਿਲਮ ਇਕ ਬਾਇਓਪਿਕ ਹੈ। ਇਹ ਬਾਇਓਪਿਕ ਕਿਸੇ ਹੋਰ ਦੀ ਨਹੀ ਸਗੋਂ ਤਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਅਤੇ ਮਰਹੂਮ ਅਦਾਕਾਰਾ ਜੈਲਲਿਤਾ ਦੀ ਹੈ, ਜਿਸ ਬਾਰੇ ਹੁਣ ਖਬਰਾਂ ਹਨ ਕਿ ਕੰਗਨਾ ਨੇ ਇਸ ਫਿਲਮ 'ਚ ਕੰਮ ਕਰਨ ਦੀ ਫੀਸ 24 ਕਰੋੜ ਰੁਪਏ ਮੰਗੀ ਹੈ।
ਦੱਸ ਦਈਏ ਕਿ ਖਬਰਾਂ ਤਾਂ ਇਹ ਵੀ ਹਨ ਕਿ ਫਿਲਮ ਲਈ ਉਸ ਦੀ ਫੀਸ ਦੀ ਮੰਗ ਪੂਰੀ ਵੀ ਕੀਤੀ ਜਾ ਰਹੀ ਹੈ।

 

ਕੰਗਨਾ ਨੂੰ ਫਿਲਮ ਲਈ 24 ਕਰੋੜ ਰੁਪਏ ਮਿਲ ਰਹੇ ਹਨ। ਕੰਗਨਾ ਹਮੇਸ਼ਾ ਹੀ ਬਾਲੀਵੁੱਡ 'ਚ ਐਕਟਰਸ ਨੂੰ ਮਿਲਣ ਵਾਲੀ ਫੀਸ 'ਚ ਹੋਣ ਵਾਲੇ ਭੇਦਭਾਅ ਖਿਲਾਫ ਆਵਾਜ਼ ਬੁਲੰਦ ਕਰਦੀ ਰਹੀ ਹੈ। 'ਜਯਾ' ਫਿਲਮ ਦੇ ਲਈ ਇੰਨੀ ਵੱਡੀ ਰਕਮ ਮਿਲਣ ਤੋਂ ਬਾਅਦ ਕੰਗਨਾ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੀ ਐਕਟਰਸ ਬਣ ਗਈ ਹੈ। ਇਸ ਫਿਲਮ ਨੂੰ ਹਿੰਦੀ 'ਚ 'ਜਯਾ' ਅਤੇ ਤਮਿਲ 'ਚ 'ਪੁਰਾਚੀ ਥਲਾਈਵਾ' ਦੇ ਨਾਂ ਨਾਲ ਰਿਲੀਜ਼ ਕੀਤਾ ਜਾਵੇਗਾ। ਫਿਲਮ ਦਾ ਡਾਇਰੈਕਸ਼ਨ ਏਐਲ ਵਿਜੈ ਕਰਨਗੇ।


Tags: Kangana RanautPaid Rs 24 CroreJayalalithaa BiopicManikarnikaSimranRangoonKatti Batti

Edited By

Sunita

Sunita is News Editor at Jagbani.