FacebookTwitterg+Mail

ਕੰਗਨਾ ਰਣੌਤ ਦੇ ਘਰ ਜਲਦ ਵੱਜਣ ਵਾਲੀ ਹੈ ਸ਼ਹਿਨਾਈ, ਦੇਖੋ ਵੀਡੀਓ

kangana ranaut brother akshat engagement pics viral
11 November, 2019 09:49:12 AM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਿਨ੍ਹਾਂ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਜੀ ਹਾਂ ਕੰਗਨਾ ਰਣੌਤ ਦੇ ਘਰ ਬਹੁਤ ਜਲਦ ਸ਼ਹਿਨਾਈ ਵੱਜਣ ਵਾਲੀ ਹੈ। ਹਾਲ ਹੀ ‘ਚ ਕੰਗਨਾ ਰਣੌਤ ਦੇ ਭਰਾ ਅਕਸ਼ਤ ਰਣੌਤ ਦੀ ਮੰਗਣੀ ਹੋਈ ਹੈ। ਜਿਸ ਦਾ ਇਕ ਵੀਡੀਓ ਕੰਗਨਾ ਦੀ ਟੀਮ ਨੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ।


ਇਸ ਵੀਡੀਓ ‘ਚ ਕੰਗਨਾ ਹਿਮਾਚਲ ਵਾਲਾ ਪਹਾੜੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਕੰਗਨਾ ਨੇ ਗੋਲਡਨ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ। ਜਿਸ ‘ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ।


ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਨਾਲ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ। ਦੱਸ ਦਈਏ ਇਹ ਹਿਮਾਚਲ ਦਾ ਫੋਕ ਡਾਂਸ ਹੈ, ਜਿਸ ਨੂੰ ਨਾਟੀ ਨਾਂਅ ਤੋਂ ਜਾਣਿਆ ਜਾਂਦਾ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।

Punjabi Bollywood Tadka

Punjabi Bollywood Tadka


Tags: Kangana RanautEngagement Ceremony

About The Author

manju bala

manju bala is content editor at Punjab Kesari