ਜਲੰਧਰ(ਬਿਊਰੋ)— ਕੰਗਨਾ ਰਣੌਤ ਦਾ ਬੀਤੇ ਦਿਨੀਂ ਜਨਮਦਿਨ ਸੀ। ਉਨ੍ਹਾਂ ਦੇ ਜਨਮਦਿਨ 'ਤੇ ਵੱਡੇ-ਵੱਡੇ ਸਤਾਰਿਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਕੰਗਨਾ ਨੇ ਆਪਣੇ ਖਾਸ ਦਿਨ ਨੂੰ ਬੱਚਿਆਂ ਨਾਲ ਸੈਲੀਬ੍ਰੇਟ ਕੀਤਾ ਹੈ। ਇਸ ਮੌਕੇ 'ਤੇ ਕੰਗਨਾ ਨੇ ਦੱਸਿਆ ਕਿ ਇਹ ਮੇਰੇ ਲਈ ਬਿਲਕੁੱਲ ਨਵਾਂ ਅਨੁਭਵ ਹੈ ਪਰ ਅਜਿਹਾ ਕਰਕੇ ਮੈਨੂੰ ਕਾਫੀ ਚੰਗਾ ਲੱਗ ਰਿਹਾ ਹੈ। ਇਸ ਦੌਰਾਨ ਕੰਗਨਾ ਨੇ ਪਿੰਕ ਰੰਗ ਦੀ ਸਾੜ੍ਹੀ ਪਹਿਨੀ ਹੋਈ ਸੀ, ਜੋ ਕਿ ਕਾਫੀ ਅਟਰੈਕਟਿਵ ਲੱਗ ਰਹੀ ਸੀ। ਇਸ ਸਾੜ੍ਹੀ 'ਚ ਕੰਗਨਾ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਫਿਲਮਾਂ ਦੀ ਗੱਲ ਕਰੀਏ ਤਾਂ ਸਾਲ 2019 'ਚ ਰਿਲੀਜ਼ ਹੋਈ ਕੰਗਨਾ ਦੀ 'ਮਣੀਕਰਣਿਕਾ' ਨੇ ਕਾਫੀ ਵਧੀਆ ਕਮਾਈ ਕੀਤੀ ਹੈ।