FacebookTwitterg+Mail

ਕਿਸਾਨਾਂ ਦੀ ਮਦਦ ਲਈ ਅੱਗੇ ਆਈ ਕੰਗਨਾ ਰਣੌਤ

kangana ranaut donates rs 1 lakh
23 April, 2019 10:26:18 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਿਨ੍ਹਾਂ ਆਪਣੇ ਕਰੀਅਰ 'ਤੇ ਫੋਕਸ ਕਰਦੀ ਹੈ ਓਨਾ ਹੀ ਧਿਆਨ ਉਹ ਇਸ ਚੀਜ਼ ਦਾ ਵੀ ਰੱਖਦੀ ਹੈ ਕਿ ਉਹ ਸੋਸ਼ਲ ਵਰਕ 'ਚ ਵੀ ਆਪਣਾ ਯੋਗਦਾਨ ਕਰਦੀ ਰਹੇ। ਹਾਲ ਹੀ 'ਚ ਉਨ੍ਹਾਂ ਨੇ ਬਾਲੀਵੁੱਡ ਐਕਟਰ ਆਮਿਰ ਖਾਨ ਦੇ ਪਾਣੀ ਫਾਊਂਡੇਸ਼ਨ ਲਈ 1 ਲੱਖ ਰੁਪਏ ਦਾਨ ਕੀਤੇ, ਇਹ ਪੈਸਾ ਉਨ੍ਹਾਂ ਦੇ ਫਾਊਂਡੇਸ਼ਨ ਦੇ 'ਜਲਮਿੱਤਰ ਕੈਂਪੇਨ' 'ਚ ਲਗਾਇਆ ਜਾਵੇਗਾ। ਇਸ ਬਾਰੇ ਜਾਣਕਾਰੀ ਕੰਗਨਾ ਦੀ ਭੈਣ ਰੰਗੋਲੀ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਦਿੱਤੀ ਹੈ।


ਰੰਗੋਲੀ ਨੇ ਆਪਣੇ ਟਵੀਟ 'ਚ ਲਿਖਿਆ,''ਕੰਗਨਾ ਨੇ 1 ਲੱਖ ਰੁਪਏ ਅਤੇ ਮੈਂ 1 ਹਜ਼ਾਰ ਰੁਪਏ 'ਜਲਮਿੱਤਰ ਫਾਊਂਡੇਸ਼ਨ' ਨੂੰ ਡੋਨੇਟ ਕੀਤੇ ਹਨ। ਕਿਰਪਾ ਤੁਸੀਂ ਲੋਕ ਵੀ ਜਿਨ੍ਹਾਂ ਸੰਭਵ ਹੋ ਸਕੇ ਕਿਸਾਨਾਂ ਲਈ ਦਾਨ ਕਰੋ। ਇੱਥੇ ਗੱਲ ਚੈਰਿਟੀ ਦੀ ਨਹੀਂ ਹੈ। ਅਸੀਂ ਪਿਛਲੇ ਕਾਫੀ ਸਮੇਂ ਤੋਂ ਉਨ੍ਹਾਂ ਨਾਲ ਬੇਇਨਸਾਫੀ ਕਰਦੇ ਰਹੇ ਹਾਂ, ਤਾਂ ਇਸ ਧਰਤੀ ਦਿਵਸ 'ਤੇ ਧਰਤੀ ਪੁੱਤਰਾਂ ਲਈ ਮਦਦ ਦਾ ਇਕ ਹੱਥ ਵਧਾਓ। ਉਹ ਸਾਡੇ ਪਿਆਰੇ ਕਿਸਾਨ ਹਨ।''
 

ਰੰਗੋਲੀ ਨੇ ਦੋ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿਨ੍ਹਾਂ 'ਚ ਕੰਗਨਾ ਰਣੌਤ ਅਤੇ ਰੰਗੋਲੀ ਦਾ ਨਾਮ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਅਗਲੇ ਟਵੀਟ 'ਚ ਲਿਖਿਆ,''ਭਾਰਤ ਨੂੰ ਆਜ਼ਾਦੀ ਮਿਲ ਗਈ ਪਰ ਬ੍ਰਿਟਿਸ਼ ਰਾਜ ਦੇ ਸਮੇਂ ਵਾਲੀਆਂ ਨੀਤੀਆਂ ਹੁਣ ਤੱਕ ਨਹੀਂ ਬਦਲੀਆਂ ਗਈਆਂ ਹਨ ਜਿਸ ਦੇ ਨਾਲ ਸਾਡੇ ਦੇਸ਼ ਦੇ ਕਿਸਾਨਾਂ ਨੂੰ ਮਦਦ ਮਿਲੇ, ਅਸੀਂ ਉਨ੍ਹਾਂ ਕਾਰਨ ਖਾਂਦੇ-ਪੀਂਦੇ ਹਾਂ।''

 


Tags: Kangana RanautDonates Rs 1 lakhAamir KhanPaani Foundation

Edited By

Manju

Manju is News Editor at Jagbani.