FacebookTwitterg+Mail

ਕੰਗਨਾ ਦੇ ਹੇਅਰ ਸਟਾਈਲਿਸਟ ਨੇ ਨਾਬਾਲਗ ਲੜਕੇ ਨਾਲ ਕੀਤੀ ਬਦਫੈਲੀ, ਗ੍ਰਿਫਤਾਰ

kangana ranaut hairstylist arrested
30 September, 2018 12:20:30 PM

ਮੁੰਬਈ(ਬਿਊਰੋ)— ਬਾਲੀਵੁੱਡ ਕੁਈਨ ਕੰਗਨਾ ਰਣੌਤ ਲਈ ਬੁਰੀ ਖਬਰ ਹੈ। ਕੰਗਨਾ ਰਣੌਤ ਦੇ ਹੇਅਰ ਸਟਾਈਲਿਸਟ ਬ੍ਰੈਡਨ ਏਲਿਸਟਰ ਡਿੱਗੀ ਨੂੰ ਮੁੰਬਈ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਖਬਰਾਂ ਹਨ ਕਿ ਬ੍ਰੈਡਨ 'ਤੇ ਇਕ ਮੁੰਡੇ ਦਾ ਸਰੀਰਕ ਸੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਇਸ ਵਜ੍ਹਾ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ। 42 ਸਾਲ ਦਾ ਬ੍ਰੈਂਡਨ 'ਤੇ ਨਾਬਾਲਗ ਨਾਲ ਬਦਫੈਲੀ ਕਰਨ ਦੇ ਇਲਜ਼ਾਮ ਲੱਗੇ ਹਨ। ਬ੍ਰੈਂਡਨ ਖਿਲਾਫ ਪੌਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੀ ਗ੍ਰਿਫਤਾਰੀ ਵੀ ਉਦੋਂ ਹੋਈ ਜਦੋਂ ਉਹ ਕੰਗਨਾ ਦੀ ਅਗਲੀ ਫਿਲਮ 'ਮਣੀਕਰਨੀਕਾ' ਲਈ ਕੰਮ ਕਰ ਰਿਹਾ ਸੀ।

Image result for Kangana Ranaut's hairstylist arrested from film sets for allegedly raping a minor

ਖਬਰਾਂ ਹਨ ਕਿ ਮੁੰਡਾ ਬ੍ਰੈਂਡਨ ਨੂੰ ਇਕ ਡੇਟਿੰਗ ਐਪ ਰਾਹੀਂ ਮਿਲੀਆ ਸੀ। ਪੀੜਤ ਨੇ ਐਪ 'ਤੇ ਲਿਖੀਆ ਸੀ ਕਿ ਉਸ ਦੀ ਉਮਰ 16 ਸਾਲ ਹੈ ਅਤੇ ਉਹ ਗੇਅ ਹੈ, ਜਿਸ ਤੋਂ ਬਾਅਦ ਮੁਲਜ਼ਮ ਬ੍ਰੈਂਡਨ ਏਲਿਸਟਰ ਨੇ ਮੁੰਡੇ ਨਾਲ ਦੋਸਤੀ ਕੀਤੀ ਅਤੇ ਉਸ ਨਾਲ ਸੰਬੰਧ ਬਣਾਏ। ਇਕ ਰਾਤ ਪੀੜਤ ਦੀ ਮਾਂ ਨੇ ਉਸ ਨੂੰ ਰੰਗੇ ਹੱਥੀ ਫੜ੍ਹ ਲਿਆ ਅਤੇ ਮਾਮਲਾ ਪੁਲਸ ਕੋਲ ਪਹੁੰਚ ਗਿਆ।

Image result for Kangana Ranaut's hairstylist arrested from film sets for allegedly raping a minor

ਇਸ ਤੋਂ ਬਾਅਦ ਪੁਲਸ ਨੇ ਬ੍ਰੈਂਡਨ ਨੂੰ ਕੋਰਟ 'ਚ ਪੇਸ਼ ਕੀਤਾ ਸੀ, ਜਿੱਥੇ ਉਸ ਨੂੰ 3 ਅਕਤੂਬਰ ਤੱਕ ਪੁਲਸ ਹਿਰਾਸਤ 'ਚ ਰੱਖਣ ਨੂੰ ਕਿਹਾ ਗਿਆ। ਪੁਲਸ ਨੇ ਬ੍ਰੈਂਡਨ ਸਾਰੇ ਜ਼ਰੂਰੀ ਕਾਗਜ਼ਾਤ ਵੀ ਜ਼ਬਤ ਕਰ ਲਏ ਹਨ। ਡਿੱਗੀ ਸਾਉਥ ਅਫਰੀਕਾ ਦਾ ਰਹਿਣ ਵਾਲਾ ਹੈ। ਬ੍ਰੈਂਡਨ ਕਈ ਫੈਸ਼ਨ ਸ਼ੋਅ 'ਚ ਕੰਮ ਕਰ ਚੁੱਕਿਆ ਹੈ।

Image result for Kangana Ranaut's hairstylist arrested from film sets for allegedly raping a minor


Tags: Kangana Ranaut Hairstylist Arrested Brendon Allister De Gee Film Sets Allegedly Raping Manikarnika The Queen of Jhansi Mumbai Police

Edited By

Sunita

Sunita is News Editor at Jagbani.