FacebookTwitterg+Mail

ਹੰਗਰੀ ਦੀ ਆਰਟਿਸਟ ਨੇ 'ਜਜਮੈਂਟਲ ਹੈ ਕਿਆ' ਦੇ ਮੇਕਰਸ 'ਤੇ ਲਗਾਇਆ ਪੋਸਟਰ ਚੋਰੀ ਦਾ ਦੋਸ਼

kangana ranaut judgementall hai kya copi poster
30 July, 2019 04:43:11 PM

ਮੁੰਬਈ(ਬਿਊਰੋ)— ਕੰਗਨਾ ਰਣੌਤ ਅਤੇ ਰਾਜਕੁਮਾਰ ਸਟਾਰਰ ਫਿਲਮ 'ਜਜਮੈਂਟਲ ਹੈ ਕਿਆ' ਅਨਾਊਂਸਮੈਂਟ ਦੇ ਸਮੇਂ ਤੋਂ ਹੀ ਚਰਚਾ 'ਚ ਰਹੀ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਪ੍ਰਮੋਸ਼ਨ ਦੌਰਾਨ ਕੰਗਨਾ ਦੀ ਇਕ ਪੱਤਰਕਾਰ ਨਾਲ ਝੜਪ ਵੀ ਹੋ ਗਈ ਸੀ। ਇਹ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਹੁਣ ਇਹ ਫਿਲਮ ਇਕ ਹੋਰ ਵਿਵਾਦ 'ਚ ਫਸ ਗਈ ਹੈ। ਹੰਗਰੀ ਦੀ ਫੋਟੋਗ੍ਰਾਫਰ ਅਤੇ ਵਿਜੁਅਲ ਆਰਟਿਸਟ ਫਲੋਰਾ ਬੋਰਸੀ ਨੇ ਫਿਲਮ ਦੇ ਮੇਕਰਸ 'ਤੇ ਪੋਸਟਰ ਚੋਰੀ ਕਰਨ ਦਾ ਦੋਸ਼ ਲਗਾਇਆ ਹੈ। ਦਰਅਸਲ 'ਜਜਮੈਂਟਲ ਹੈ ਕਿਆ' ਦੇ ਇਕ ਪੋਸਟਰ 'ਚ ਕੰਗਨਾ ਦੇ ਚਿਹਰੇ 'ਤੇ ਇਕ ਕਾਲੀ ਬਿੱਲੀ ਦੇ ਚਿਹਰੇ ਨੂੰ ਦਿਖਾਇਆ ਗਿਆ ਹੈ। ਇਹ ਪੋਸਟਰ ਫਲੋਰਾ ਦੇ ਪੋਸਟਰ ਨਾਲ ਕਾਫੀ ਮਿਲਦਾ ਹੈ। ਫਲੋਰਾ ਨੇ ਕੰਗਨਾ ਦੀ ਫਿਲਮ ਦੇ ਪੋਸਟਰ ਅਤੇ ਆਪਣੇ ਪੋਸਟਰ ਨੂੰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਅਤੇ ਫਿਲਮ ਦੀ ਪ੍ਰਡਿਊਸਰ ਏਕਤਾ ਕਪੂਰ ਤੇ ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੂੰ ਟੈਗ ਕਰਦੇ ਹੋਏ ਲਿਖਿਆ,''ਇਸ ਮੂਵੀ ਦੇ ਪੋਸਟਰ ਨੇ ਮੇਰੀ ਕਲਾ ਨੂੰ ਚੋਰੀ ਕੀਤਾ। ਕੀ ਮੈਨੂੰ ਕੋਈ ਦੱਸ ਸਕਦਾ ਹੈ ਕਿ ਕੀ ਹੋ ਰਿਹਾ ਹੈ? ਇਹ ਬਿਲਕੁੱਲ ਵੀ ਠੀਕ ਨਹੀਂ ਹੈ।''


ਇਸ ਟਵੀਟ ਤੋਂ ਇਲਾਵਾ ਫਲੋਰਾ ਨੇ ਰਾਜਕੁਮਾਰ ਰਾਓ ਦੇ ਟਵੀਟ ਨੂੰ ਵੀ ਰਿਟਵੀਟ ਕੀਤਾ, ਜਿਸ 'ਚ ਕੰਗਨਾ ਦੇ ਚਿਹਰੇ 'ਤੇ ਕਾਲੀ ਬਿੱਲੀ ਦੇ ਚਿਹਰੇ ਵਾਲੇ ਪੋਸਟਰ ਨੂੰ ਸ਼ੇਅਰ ਕੀਤਾ ਗਿਆ ਹੈ। ਰਿਟਵੀਟ ਕਰਦੇ ਹੋਏ ਫਲੋਰਾ ਨੇ ਲਿਖਿਆ, ਹੈ, ''ਓਹ ਹਾਂ, ਇਸ ਨੂੰ ਦੇਖ ਕੇ ਮੈਨੂੰ ਕੁਝ ਯਾਦ ਆਇਆ... ਵੇਟ... ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਇਹ ਮੇਰਾ ਹੀ ਵਰਕ ਹੈ।'' ਉਥੇ ਹੀ ਇਕ ਫੇਸਬੁਕ ਪੋਸਟ ਰਾਹੀਂ ਵੀ ਫਲੋਰਾ ਨੇ ਆਪਣੇ ਫਾਲੋਅਰਜ਼ ਅਤੇ ਦੋਸਤਾਂ ਨਾਲ ਦੋਵਾਂ ਪੋਸਟਰਾਂ 'ਚ ਅਸਮਾਨਤਾਵਾਂ ਦੱਸਣ ਦੀ ਅਪੀਲ ਕੀਤੀ। ਦੇਖਣ 'ਚ ਦੋਵੇਂ ਪੋਸਟਰ ਇਕੋ-ਜਿਹੇ ਹਨ।


ਹੁਣ ਦੇਖਣਾ ਇਹ ਹੋਵੇਗਾ ਕਿ ਇਸ ਨਵੇਂ ਵਿਵਾਦ 'ਤੇ ਏਕਤਾ ਕਪੂਰ ਤੇ ਕੰਗਨਾ ਰਣੌਤ ਕੀ ਕਹਿੰਦੀ ਹਨ। ਗੱਲ ਕਰੀਏ 'ਜਜਮੈਂਟਲ ਹੈ ਕਿਆ' ਦੇ ਕੁਲੈਕਸ਼ਨ ਦੀ ਤਾਂ ਇਸ ਫਿਲਮ ਨੇ ਰਿਲੀਜ਼ ਦੇ 3 ਦਿਨਾਂ ਅੰਦਰ 19.25 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ 'ਚ ਕੰਗਨਾ ਤੇ ਰਾਜਕੁਮਾਰ ਰਾਓ ਤੋਂ ਇਲਾਵਾ ਅਮ੍ਰਿਤਾ ਪੁਰੀ ਤੇ ਜ਼ਿੰਮੀ ਸ਼ੇਰਗਿੱਲ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਏ।


Tags: Judgementall Hai KyaKangana RanautRajkummar RaoPosterFlora Borsi

About The Author

manju bala

manju bala is content editor at Punjab Kesari