ਮੁੰਬਈ(ਬਿਊਰੋ)- ਅਦਾਕਾਰਾ ਕੰਗਨਾ ਰਣੌਤ ਖੁੱਦ ਤਾਂ ਸੋਸ਼ਲ ਮੀਡੀਆ ’ਤੇ ਨਹੀਂ ਹਨ ਪਰ ਉਨ੍ਹਾਂ ਦੀ ਟੀਮ ਕੰਗਨਾ ਦੇ ਨਾਮ ਨਾਲ ਇਕ ਇੰਸਟਾਗ੍ਰਾਮ ਅਕਾਊਂਟ ਚਲਾਉਂਦੀ ਹੈ। ਉਨ੍ਹਾਂ ਦੀ ਟੀਮ ਕੰਗਨਾ ਦੇ ਪ੍ਰੋਫੈਸ਼ਨਲ ਕੰਮ ਦੇ ਨਾਲ-ਨਾਲ ਕਈ ਵਾਰ ਪਰਸਨਲ ਮੋਮੈਂਟਸ ਵੀ ਸ਼ੇਅਰ ਕਰਦੀ ਰਹਿੰਦੀ ਹੈ।

ਹੁਣ ਕੰਗਨਾ ਦੀ ਟੀਮ ਨੇ ਕੰਗਨਾ ਰਣੌਤ ਦੀਆਂ ਕਈ ਪੁਰਾਣੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿਚ ਕੰਗਨਾ ਆਪਣੇ ਫਰੈਂਡਸ ਨਾਲ ਚਿੱਲ ਕਰਦੀ ਦਿਖਾਈ ਦੇ ਰਹੀ ਹੈ। ਕੰਗਨਾ ਰਣੌਤ ਦੀਆਂ ਇਹ ਮਸਤੀ ਭਰੀਆ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਛਾਈਆਂ ਹੋਈਆਂ ਹਨ।

ਤਸਵੀਰਾਂ ਸ਼ੇਅਰ ਕਰਦੇ ਹੋਏ ਕੰਗਨਾ ਦੀ ਟੀਮ ਨੇ ਲਿਖਿਆ,‘‘True Nostalgia** 2003 ਦੀਆਂ ਇਹ ਤਸਵੀਰਾਂ ਓਬਸੇਸ ਹਨ, ਜਦੋਂ ਕੰਗਨਾ ਚੰਡੀਗੜ੍ਹ ਵਿਚ DAV 15 Girls School ਹੋਸਟਲ ਵਿਚ ਸੀ। ਆਪਣੇ ਦੋਸਤਾਂ ਨਾਲ ਨਾਲ ਚਿੱਲ ਕਰਦੇ ਹੋਏ, ਮਿਸ ਇਵਨਿੰਗ ਟਿਆਰਾ ਫਲਾਂਟ ਕਰਦੇ ਹੋਏ, ਲੇਟ ਨਾਈਟ ਮੇਕਅੱਪ ਟਿਊਟੋਰੀਅਲ, ਸਕੂਲ ਦੀ ਮੈਸ ਵਿਚ ਇਕੱਠੇ ਖਾਣਾ ਅਤੇ ਜ਼ਿੰਦਗੀਭਰ ਲਈ ਮੇਮੋਰੀਜ ਬਣਾਉਂਦੇ ਹੋਏ, ਕੀ ਤੁਸੀਂ ਵੀ ਆਪਣੇ ਹੋਸਟਲ ਦੇ ਦਿਨਾਂ ਨੂੰ ਮਿਸ ਕਰ ਰਹੇ ਹੋ।’’

ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿਚ ਕੰਗਨਾ ਦੀ ਫਿਲਮ ‘ਪੰਗਾ’ ਆਈ ਸੀ। ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਸੀ।




