FacebookTwitterg+Mail

ਲਾਕਡਾਊਨ ਦੌਰਾਨ ਕੰਗਨਾ ਨੇ ਲਿਖੀ ਕਵਿਤਾ, ਆਪਣੀ ਆਵਾਜ਼ ’ਚ ਕਰੇਗੀ ਰਿਲੀਜ਼

kangana ranaut penned a poem aasmaan during lockdown
18 May, 2020 01:56:01 PM

ਮੁੰਬਈ(ਬਿਊਰੋ)- ਲਾਕਡਾਊਨ ਵਿਚ ਬਾਲੀਵੁੱਡ ਸਿਤਾਰੇ ਕਈ ਤਰ੍ਹਾਂ ਦੀ ਰਚਨਾਤਮਕਤਾ ਕਰ ਰਹੇ ਹਨ । ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਪਰਿਵਾਰ ਨਾਲ ਆਪਣੇ ਮਨਾਲੀ ਘਰ ਵਿਚ ਕਵਾਰੰਟੀਨ ਹਨ। ਘਰ ਵਿਚ ਰਹਿੰਦੇ ਹੋਏ ਕੰਗਨਾ ਨੇ ਇਕ ਕਵਿਤਾ ਲਿਖੀ ਹੈ। ਜਿਸ ਨੂੰ ਉਹ ਜਲਦ ਹੀ ਸਾਂਝਾ ਕਰੇਗੀ।


ਕੰਗਨਾ ਦੀ ਟੀਮ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵਿਚ ਕੰਗਨਾ ਦੀ ਕਵਿਤਾ ‘ਆਸਮਾਨ’ ਦੀ ਝਲਕ ਦਿਖਾਈ ਗਈ ਹੈ। ਵੀਡੀਓ ਵਿਚ ਕੰਗਨਾ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕੰਗਨਾ ਨੇ ਕੈਪਸ਼ਨ ਵਿਚ ਲਿਖਿਆ ਹੈ, ‘‘ਇਕ ਕਲਾਕਾਰ ਦੇ ਦਿਲੋਂ ਸਿੱਧੇ ਉਸ ਦੀ ਆਵਾਜ਼ ਵਿਚ ਇਕ ਕਵਿਤਾ। ਕੱਲ ਆਸਮਾਨ ਪੁੱਜਣਾ ਹੈ। ਇਸ ਨੂੰ ਕੰਗਨਾ ਨੇ ਆਪਣੀ ਆਵਾਜ਼ ਵਿਚ ਰਿਕਾਰਡ ਕੀਤਾ ਹੈ।’’

Kangana Ranaut | BoF 500 | The People Shaping the Global Fashion ...
ਇਸ ਤੋਂ ਪਹਿਲਾਂ ਮਦਰਸ ਡੇ ਦੇ ਮੌਕੇ ’ਤੇ ਕੰਗਨਾ ਨੇ ਇਕ ਸ਼ਾਨਦਾਰ ਕਵਿਤਾ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਸੀ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।


Tags: Kangana RanautPenned PoemAasmaanLockdown

About The Author

manju bala

manju bala is content editor at Punjab Kesari