ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਜਿੰਨੀ ਬੇਬਾਕ ਖੁੱਦ ਹੈ ਓਨੀ ਹੀ ਬੇਬਾਕੀ ਉਸ ਦੀ ਡ੍ਰੈਸਿੰਗ ਸੈਂਸ ‘ਚ ਵੀ ਨਜ਼ਰ ਆਉਂਦੀ ਹੈ। ਇਸ ਦਾ ਸਬੂਤ ਉਸ ਨੇ ਆਪਣੀ ਆਉਣ ਵਾਲੀ ਫਿਲਮ ‘ਜਜਮੈਂਟਲ ਹੈ ਕਿਆ’ ਦੇ ਟਰੇਲਰ ਲੌਂਚ ਇਵੈਂਟ ‘ਤੇ ਦਿੱਤਾ। ‘ਜਜਮੈਂਟਲ ਹੈ ਕਿਆ’ ਦੇ ਟਰੇਲਰ ਲੌਂਚ ਦੌਰਾਨ ਕੰਗਨਾ ਰਣੌਤ ਨੇ ਗੋਲਡਨ ਤੇ ਬਲੈਕ ਕਲਰ ਦੀ ਡਰੈੱਸ ਪਹਿਨੀ ਹੋਈ ਸੀ, ਜਿਸ ‘ਚ ਉਹ ਵੰਡਰ ਵੁਮੈਨ ਲੁੱਕ ‘ਚ ਨਜ਼ਰ ਆਈ। ਇਸ ਇਵੈਂਟ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਇਨ੍ਹਾਂ ਤਸਵੀਰਾਂ ਨੂੰ ਕੰਗਨਾ ਦੇ ਫੈਨਜ਼ ਕਾਫੀ ਪਸੰਦ ਵੀ ਕਰ ਰਹੇ ਹਨ। ਜੇਕਰ ਫਿਲਮ ਦੀ ਗੱਲ ਕਰੀਏ ਤਾਂ ਫਿਲਮ ‘ਚ ਕੰਗਨਾ ਦੇ ਨਾਲ ਰਾਜਕੁਮਾਰ ਰਾਓ ਲੀਡ ਕਿਰਦਾਰ ਨਿਭਾ ਰਹੇ ਹਨ। ਫਿਲਮ ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਕਚਰਜ਼ ਹੇਠ ਬਣੀ ਹੈ। ਫਿਲਮ ਨੂੰ ਪ੍ਰਕਾਸ਼ ਕੋਵਲਾਮੁਡੀ ਨੇ ਡਾਇਰੈਕਟ ਕੀਤਾ ਹੈ, ਜੋ 26 ਜੁਲਾਈ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਦੇ ਟਰੇਲਰ ਤੋਂ ਪਹਿਲਾਂ ਫਿਲਮ ਦੇ ਪੋਸਟਰਸ ਨੇ ਹਰ ਪਾਸੇ ਹਲਚਲ ਮਚਾਈ ਹੋਈ ਹੈ। ਇਸ ਤੋਂ ਪਹਿਲਾਂ ਫਿਲਮ ਦਾ ਨਾਂ ‘ਮੈਂਟਲ ਹੈ ਕਿਆ’ ਸੀ ਜਿਸ ਨੂੰ ਬਦਲ ‘ਤੇ ‘ਜਜਮੈਂਟਲ ਹੈ ਕਿਆ’ ਰੱਖ ਦਿੱਤਾ ਗਿਆ।