FacebookTwitterg+Mail

ਸੈਫ ਅਲੀ ਖਾਨ ਦੇ ਭਾਰਤ ਵਾਲੇ ਬਿਆਨ ’ਤੇ ਮਚਿਆ ਬਵਾਲ, ਹੁਣ ਕੰਗਨਾ ਨੇ ਕੀਤਾ ਸਵਾਲ

kangana ranaut saif ali khan india mahabharat tanhaji
22 January, 2020 03:26:24 PM

ਮੁੰਬਈ(ਬਿਊਰੋ)- ਸੈਫ ਅਲੀ ਖਾਨ ਨੇ ਬੀਤੇ ਦਿਨ ਭਾਰਤ ਨੂੰ ਲੈ ਕੇ ਇਕ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਹੁਤ ਟਰੋਲ ਕੀਤਾ ਗਿਆ। ਹੁਣ ਅਦਾਕਾਰਾ ਕੰਗਨਾ ਰਣੌਤ ਨੇ ਇਸ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਇੰਟਰਵਿਊ ਦੌਰਾਨ ਕੰਗਨਾ ਨੇ ਕਿਹਾ,‘‘ਇਹ ਸੱਚ ਨਹੀਂ ਹੈ। ਜੇਕਰ ਹਿੰਦੂਸਤਾਨ ਨਹੀਂ ਸੀ ਤਾਂ ਮਹਾਂਭਾਰਤ ਕੀ ਸੀ? 5 ਹਜ਼ਾਰ ਸਾਲ ਪੁਰਾਣਾ ਜੋ ਇਕ ਮਹਾਂਕਾਵਿ ਲਿਖਿਆ ਗਿਆ ਹੈ ਉਹ ਕੀ ਸੀ? ਫਿਰ ਵੇਦਵਿਆਸ ਨੇ ਕੀ ਲਿਖਿਆ ਸੀ। ਕੁੱਝ ਲੋਕ ਹੈ, ਜਿਨ੍ਹਾਂ ਨੂੰ ਜੋ ਸ਼ੂਟ ਕਰਦਾ ਹੈ ਬਸ ਉਹ ਹੀ ਬੋਲਦੇ ਹਨ।’’


ਇਸ ਦੇ ਨਾਲ ਹੀ ਕੰਗਨਾ ਨੇ ਕਿਹਾ, ‘‘ਸ਼੍ਰੀ ਕ੍ਰਿਸ਼ਣ ਮਹਾਂਭਾਰਤ ਵਿਚ ਸੀ, ਤਾਂ ਭਾਰਤ ਤਾਂ ਸੀ, ਤਾਂ ਹੀ ਤਾਂ ਉਹ ਮਹਾਨ ਸੀ। ਹਿੰਦੂਸਤਾਨ ਦੇ ਸਾਰੇ ਰਾਜਾਵਾਂ ਨੇ ਮਿਲ ਕੇ ਉਹ ਮਹਾਂਯੁੱਧ ਲੜਿਆ ਸੀ, ਤਾਂ ਕੁਦਰਤੀ ਗੱਲ ਸੀ, ਸ਼੍ਰੀ ਕ੍ਰਿਸ਼ਣ ਪਾਂਡਵਾਂ ਅਤੇ ਕੌਰਵਾਂ ਨਾਲ ਮਿਲ ਕੇ ਹਰ ਜਗ੍ਹਾ ਗਏ ਸਨ ਕਿ ਕੌਣ-ਕੌਣ ਹਿੱਸਾ ਲੈ ਰਿਹਾ ਹੈ ਅਤੇ ਕੌਣ ਨਹੀਂ। ਛੋਟੇ-ਛੋਟੇ ਨੈਰੇਟਿਵ ਬਣਾਏ ਹੋਏ ਹਨ। ਕਹਿੰਦੇ ਹਨ ਕਿ ਭਾਰਤ ਨਹੀਂ ਸੀ। ਰਾਜ ਜੋ ਹਨ ਉਹ ਵੱਖ-ਵੱਖ ਹੋਣੇ ਚਾਹੀਦੇ ਹਨ। ਇਨ੍ਹਾਂ ਦੇ ਟੁੱਕੜੇ ਹੋਣੇ ਚਾਹੀਦੇ ਹਨ ਪਰ ਜੋ ਤਿੰਨ ਟੁੱਕੜੇ ਕੀਤੇ, ਲੋਕ ਅਜੇ ਤੱਕ ਸਫਰ ਕਰ ਰਹੇ ਹਨ।’’

ਸੈਫ ਨੇ ਕੀ ਕਿਹਾ ਸੀ?

ਸੈਫ ਨੇ ‘ਤਾਨਾਜੀ’ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਸੀ,‘‘ਮੈਨੂੰ ਨਹੀਂ ਲੱਗਦਾ ਕਿ ਇਹ ਇਤਿਹਾਸ ਹੈ। ਮੈਨੂੰ ਨਹੀਂ ਲੱਗਦਾ ਕਿ ਬ੍ਰਿਟਿਸ਼ ਤੋਂ ਪਹਿਲਾਂ ਇੰਡੀਆ ਦਾ ਕੋਈ ਕਾਂਸੈਪਟ ਸੀ।’’ ਸੈਫ  ਦੇ ਇਸ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਟਰੋਲ ਕੀਤਾ ਗਿਆ।


ਦੱਸ ਦੇਈਏ ਕਿ ਸੈਫ ਅਲੀ ਖਾਨ ਦੀ ਫਿਲਮ ‘ਤਾਨਾਜੀ : ਦਿ ਅਨਸੰਗ ਵਾਰਿਅਰ’ ਪਰਦੇ ’ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਫਿਲਮ ਵਿਚ ਅਜੈ ਦੇਵਗਨ ਅਤੇ ਕਾਜੋਲ ਅਹਿਮ ਕਿਰਦਾਰ ਵਿਚ ਹਨ। ਉਥੇ ਹੀ ਕੰਗਨਾ ਦੀ ਫਿਲਮ ਦੀ ਗੱਲ ਕਰੀਏ ਤਾਂ ਦੱਸ ਦੇਈਏ ਕਿ ਉਨ੍ਹਾਂ ਦੀ ਫਿਲਮ ‘ਪੰਗਾ’ 24 ਜਨਵਰੀ ਨੂੰ ਰਿਲੀਜਜ਼ ਹੋ ਰਹੀ ਹੈ।


Tags: Kangana RanautSaif Ali KhanIndiaMahabharatTanhajiBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari