FacebookTwitterg+Mail

ਸਰਕਾਰ ਦੇ ਇਸ ਫੈਸਲੇ ’ਤੇ ਫੁੱਟਿਆ ਕੰਗਨਾ ਰਣੌਤ ਦਾ ਗੁੱਸਾ

kangana ranaut slams aarey colony tree cutting
06 September, 2019 09:34:16 AM

ਮੁੰਬਈ(ਬਿਊਰੋ)- ਕਿਸੇ ਵੀ ਸਮਾਜਿਕ ਮੁੱਦੇ ’ਤੇ ਕੰਗਨਾ ਰਣੌਤ ਹਮੇਸ਼ਾ ਹੀ ਖੁੱਲ੍ਹ ਕੇ ਆਪਣੀ ਰਾਏ ਸਾਹਮਣੇ ਰੱਖਣ ਲਈ ਜਾਨੀ ਜਾਂਦੀ ਹੈ। ਅਜਿਹੇ ’ਚ ਹੁਣ ਜਿੱਥੇ ਮੁੰਬਈ ’ਚ ਮੈਟਰੋ ਦੇ ਨਿਰਮਾਣ ਲਈ ਲਗਾਤਾਰ ਦਰੱਖਤ ਕੱਟੇ ਜਾ ਰਹੇ ਹਨ ਤਾਂ ਕੰਗਨਾ ਚੁੱਪ ਕਿਵੇਂ ਰਹਿੰਦੀ। ਇਸ ਮੁੱਦੇ ’ਤੇ ਜਿੱਥੇ ਸ਼ਰਧਾ ਕਪੂਰ ਸੜਕਾਂ ’ਤੇ ਵਿਰੋਧ ਕਰਦੀ ਨਜ਼ਰ ਆਈ, ਉਥੇ ਹੀ ਕੰਗਨਾ ਨੇ ਪ੍ਰੈਸ ਕਾਨਫਰੈਂਸ ਕਰਕੇ ਆਪਣਾ ਵਿਰੋਧ ਜਤਾਇਆ ਹੈ। ਕੰਗਨਾ ਨੇ ਕਿਹਾ ਕਿ ਇੰਝ ਹੀ ਉੱਠ ਕੇ ਇਕ ਦਿਨ ਦਰੱਖਤ ਕੱਟ ਦੇਣਾ, ਇਹ ਬਿਲਕੁੱਲ ਠੀਕ ਨਹੀਂ। 3-4 ਸਾਲ ਦੀ ਯੋਜਨਾ ਤਿਆਰ ਕਰਕੇ ਕੰਮ ਕਰਨਾ ਚਾਹੀਦਾ ਹੈ। ਕੰਗਣਾ ਨੇ ਕਿਹਾ ਕਿ ਕਦੇ ਕਿਸੇ ਬਿਲਡਿੰਗ ਨੂੰ ਡਿਮੋਲਿਸ਼ ਕਰਦੇ ਸਮੇਂ, ਕੀ ਤੁਰੰਤ ਬੁਲਡੋਜਰ ਚਲਾ ਦਿੱਤਾ ਜਾਂਦਾ ਹੈ। ਉਸ ’ਚ ਲੋਕ ਰਹਿ ਰਹੇ ਨਹੀਂ ਰਹੇ ਹਨ ? ਪੂਰਾ ਪ੍ਰੋਸੀਜਰ ਫਾਲੋ ਹੁੰਦਾ ਹੈ...।
Punjabi Bollywood Tadka
ਉਸੇ ਤਰ੍ਹਾਂ ਆਰੇ ਮਿਲਕ ਕਲੋਨੀ ’ਚ ਜੋ ਦਰੱਖਤ ਹਨ, ਜੋ ਉੱਥੇ ਰਹਿਣ ਵਾਲੇ ਜਾਨਵਰ ਹਨ। ਉਨ੍ਹਾਂ ਨੂੰ ਇਕ ਇੰਝ ਹੀ ਖਤਮ ਕਰਨ ਦੀ ਤਿਆਰੀ ਚੱਲ ਰਹੀ ਹੈ। ਆਰੇ ਮਿਲਕ ਕਲੋਨੀ ’ਚ ਜੇਕਰ ਇਸੇ ਤਰ੍ਹਾਂ ਦਰੱਖਤ ਕੱਟੇ ਜਾਣਗੇ ਤਾਂ ਮੁੰਬਈ ਕੰਕਰੀਟ ਬੰਦ ਜੰਗਲ ਬਣ ਕੇ ਰਹਿ ਜਾਵੇਗਾ।
Punjabi Bollywood Tadka
ਕੰਗਨਾ ਇਹ ਵੀ ਕਹਿੰਦੀ ਹੈ ਕਿ ਆਰੇ ਮਿਲਕ ਕਲੋਨੀ ’ਚ ਦਰੱਖਤਾਂ ਵਿਚਕਾਰ ਕਾਫੀ ਗੈਪ ਹੈ। ਜਿਸ ਦੇ ’ਚ ਪ੍ਰਾਪਰ ਪਲਾਂਟੇਸ਼ਨ ਡਰਾਇਵ ਦੇ ਤਹਿਤ ਸਾਪਲਿੰਗਸ, ਬੂਟੇ ਲਗਾਏ ਜਾ ਸਕਦੇ ਹਨ। ਉਨ੍ਹਾਂ ਦਾ ਪੁਨਰਵਾਸ ਕੀਤਾ ਜਾ ਸਕਦਾ ਹੈ। ਅਸੀਂ ਮੈਟਰੋ ਦਾ ਇੰਤਜ਼ਾਰ ਕਰ ਸਕਦੇ ਹਾਂ ਪਰ ਇਨ੍ਹਾਂ ਦਰੱਖਤਾਂ ਨੂੰ ਇਵੇਂ ਹੀ ਨਹੀਂ ਕੱਟ ਸਕਦੇ।
Punjabi Bollywood Tadka
ਮੁੰਬਈ ’ਚ ਕੰਗਨਾ ਰਣੌਤ ਕਾਵੇਰੀ ਕਾਲਿੰਗ ਪ੍ਰੋਜੈਕਟ ਦੇ ਤਹਿਤ ਮੀਡੀਆ ਨਾਲ ਮਿਲੀ ਸੀ। ਇਸ ਪ੍ਰੋਜੈਕਟ ਦੇ ਤਹਿਤ ਕੰਗਨਾ ਨੇ 42 ਲੱਖ ਰੁਪਏ ਡੋਨੇਟ ਕੀਤੇ ਹਨ। ਜਿਸ ਦੇ ਨਾਲ ਦਰੱਖਤ ਲਗਾਏ ਜਾਣਗੇ। ਕੰਗਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਕੋਈ ਇਕ-ਇਕ ਪੌਦਾ ਜਰੂਰ ਲਗਾਏ। ਪੈਸੇ ਦਰੱਖਤ ਲਗਾਉਣ ਲਈ ਡੋਨੇਟ ਕਰੋ , ਤਾਂਕਿ 40 %  ਸੁੱਕੀ ਹੋਈ ਕਾਵੇਰੀ ਨਦੀ ਫਿਰ ਤੋਂ ਲਹਿਰਾ ਉੱਠੇ।


Tags: Kangana RanautAarey ColonyCutting TreesMetro

About The Author

manju bala

manju bala is content editor at Punjab Kesari