FacebookTwitterg+Mail

ਕੰਗਨਾ ਰਣੌਤ ਦੇ ਬੇਬਾਕ ਇੰਟਰਵਿਊ ਨੂੰ ਸੋਨਾ ਮਹਾਪਾਤਰਾ ਨੇ ਦੱਸਿਆ 'ਸਰਕਸ', ਲਿਖਿਆ ਓਪਨ ਲੈਟਰ

kangana ranaut sona mohapatra
04 September, 2017 09:24:56 PM

ਮੁੰਬਈ— ਹਾਲ ਹੀ 'ਚ ਕੰਗਨਾ ਰਣੌਤ ਆਪਣੇ ਇਕ ਇੰਟਰਵਿਊ ਦੀ ਵਜ੍ਹਾ ਕਾਰਨ ਸੁਰਖੀਆਂ 'ਚ ਬਣੀ ਹੋਈ ਹੈ। ਦੱਸਣਯੋਗ ਹੈ ਕਿ ਕੰਗਨਾ ਨੇ ਇਸ ਇੰਟਰਵਿਊ 'ਚ ਕਾਫੀ ਬੇਬਾਕੀ ਨਾਲ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸਨ। ਇਸ ਤੋਂ ਇਲਾਵਾ ਕੰਗਨਾ ਨੇ ਆਪਣੇ ਤੇ ਰਿਤਿਕ ਰੌਸ਼ਨ ਦੇ ਰਿਲੇਸ਼ਨ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਕੰਗਨਾ ਦੇ ਇੰਟਰਵਿਊ 'ਤੇ ਰਿਤਿਕ ਦੀ ਸਾਬਕਾ ਪਤਨੀ ਸੁਜ਼ੈਨ ਨੇ ਟਵੀਟ ਕਰਕੇ ਕਿਹਾ ਕਿ ਉਸ ਨੂੰ ਰਿਤਿਕ 'ਤੇ ਭਰੋਸਾ ਹੈ। ਹੁਣ ਸਿੰਗਰ ਸੋਨਾ ਮਹਾਪਾਤਰਾ ਨੇ ਵੀ ਇਕ ਓਪਨ ਲੈਟਰ ਲਿਖਿਆ ਹੈ।
ਇਸ ਓਪਨ ਲੈਟਰ ਨੂੰ ਸੋਨਾ ਨੇ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਹੈ ਤੇ ਸੋਨਾ ਨੇ ਇਸ 'ਚ ਲਿਖਿਆ ਹੈ, 'ਤੁਹਾਨੂੰ ਸ਼ੁਭਕਾਮਨਾਵਾਂ ਤੇ ਚਾਹੁੰਦੀ ਹਾਂ ਕਿ ਤੁਸੀਂ ਇਸ ਗੰਦਗੀ ਤੋਂ ਉਠ ਕੇ ਆਪਣੀਆਂ ਕਿਰਿਆਵਾਂ ਤੇ ਆਪਣੇ ਕੰਮ ਦੇ ਮਾਧਿਅਮ ਨਾਲ ਆਪਣੀ ਗੱਲ ਕਰੋ। ਤੁਹਾਡੀ ਸਫਲਤਾ ਨੂੰ ਇਸ ਤਰ੍ਹਾਂ ਦੇ ਇੰਟਰਵਿਊ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਚੰਗੇ ਵਿਚਾਰਾਂ ਤੇ ਪਿਛੋਕੜ ਦੇ ਖੁੱਲ੍ਹੇ ਪੱਤਰ, ਬੇਬਾਕ ਇੰਟਰਵਿਊਜ਼ ਤੇ ਕਿਸੇ ਵੀ ਮੁੱਦੇ 'ਤੇ ਹਮੇਸ਼ਾ ਸਟੈਂਡ ਲੈਣਾ ਤਾਰੀਫ ਦਾ ਪਾਤਰ ਹੈ ਪਰ ਹਾਲ ਹੀ 'ਚ ਕੀਤਾ ਗਿਆ ਸਰਕਸ ਨਹੀਂ।'
ਇਥੇ ਪੜ੍ਹੋ ਪੂਰਾ ਲੈਟਰ—


Tags: Kangana Ranaut Sona Mohapatra Simran Hrithik Roshan Aditya Pancholi