FacebookTwitterg+Mail

ਨਿਸ਼ਾਨੇ 'ਤੇ ਆਈ ਜ਼ਾਇਰਾ ਦੇ ਪੱਖ 'ਚ ਖੜ੍ਹੀ ਹੋਈ ਕੰਗਨਾ, ਇੰਝ ਸੁਣੀਆ ਖਰੀਆਂ ਗੱਲਾਂ

kangana ranaut speaks up on zaira wasim molestation case
15 December, 2017 08:23:41 AM

ਮੁੰਬਈ(ਬਿਊਰੋ)— ਜਹਾਜ਼ ਯਾਤਰਾ ਦੌਰਾਨ ਛੇੜਛਾੜ ਹੋਣ ਦਾ ਦੋਸ਼ ਲਾਉਣ ਤੋਂ ਬਾਅਦ 'ਦੰਗਲ' ਫਿਲਮ ਦੀ ਅਦਾਕਾਰਾ ਜ਼ਾਇਰਾ ਵਸੀਮ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਨਿਸ਼ਾਨਾ ਬਣਾਏ ਜਾਣ ਦੀ ਆਲੋਚਨਾ ਕਰਦੇ ਹੋਏ ਅਦਾਕਾਰਾ ਕੰਗਨਾ ਰਣੌਤ ਨੇ ਕਿਹਾ ਕਿ ਲੋਕਾਂ ਨੂੰ ਉਸ 'ਤੇ ਟਿੱਪਣੀ ਕਰਨ ਤੋਂ ਬਾਜ਼ ਆਉਣਾ ਚਾਹੀਦਾ ਹੈ। 17 ਸਾਲਾ ਅਦਾਕਾਰਾ ਨੇ ਦੋਸ਼ ਲਾਇਆ ਕਿ ਸ਼ਨੀਵਾਰ ਦੀ ਰਾਤ ਨੂੰ ਦਿੱਲੀ ਤੋਂ ਮੁੰਬਈ ਜਾਣ ਦੌਰਾਨ ਜਹਾਜ਼ ਵਿਚ ਉਸ ਨਾਲ ਛੇੜਛਾੜ ਹੋਈ ਸੀ। ਉਸ ਤੋਂ ਬਾਅਦ ਲਾਈਵ ਵੀਡੀਓ ਰਾਹੀਂ ਆਪਣਾ ਤਜਰਬਾ ਦੱਸਿਆ ਸੀ।

Punjabi Bollywood Tadka
ਉਸ ਨੇ ਦੱਸਿਆ ਸੀ ਕਿ ਉਹ ਜਦੋਂ ਦਿੱਲੀ ਤੋਂ ਮੁੰਬਈ ਜਾ ਰਹੀ ਸੀ ਤਾਂ ਪਿੱਛਿਓਂ ਇਕ ਹੋਰ ਯਾਤਰੀ ਨੇ ਆਪਣਾ ਪੈਰ ਉਸ ਦੇ ਆਰਮਰੈਸਟ 'ਤੇ ਰੱਖ ਦਿੱਤਾ ਸੀ। ਜ਼ਾਇਰਾ ਦੀ ਉਸਦੀ ਪ੍ਰਤੀਕਿਰਿਆ ਦੇ ਸਮੇਂ ਨੂੰ ਲੈ ਕੇ ਆਲੋਚਨਾ ਕੀਤੀ ਗਈ ਹੈ। ਕਈ ਲੋਕਾਂ ਨੇ ਜਹਾਜ਼ ਵਿਚ ਹੀ ਜ਼ੋਰਦਾਰ ਵਿਰੋਧ ਨਾ ਕਰਨ 'ਤੇ ਉਸ 'ਤੇ ਸਵਾਲ ਉਠਾਇਆ ਹੈ। ਕੰਗਨਾ ਨੇ ਉਸ ਦੀ ਹੋ ਰਹੀ ਆਲੋਚਨਾ 'ਤੇ ਹਮਲਾ ਕਰਦੇ ਹੋਏ ਅਤੇ ਜ਼ਾਇਰਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਲਟੀ ਸਲਾਹ ਦਿੱਤੇ ਜਾਣ ਤੋਂ ਬਾਅਦ ਵੀ ਆਪਣੀ ਆਪਬੀਤੀ ਬਾਰੇ ਦੱਸਣਾ ਉਸ ਦਾ ਸਾਹਸ ਹੈ। ਉਸ ਨੇ ਕਿਹਾ ਕਿ ਉਡਾਣ ਦੌਰਾਨ ਅਦਾਕਾਰਾ ਨੇ ਜਿਸ ਸ਼ੋਸ਼ਣ ਦਾ ਸਾਹਮਣਾ ਕੀਤਾ ਸੀ, ਉਸ ਦੇ ਬਾਰੇ ਉਸ ਨੇ ਦੱਸਿਆ ਪਰ ਲੋਕਾਂ ਵਲੋਂ ਇਸ ਨੂੰ ਲੈ ਕੇ ਉਸ ਨੂੰ ਨਿਸ਼ਾਨਾ ਬਣਾਉਣਾ ਬਿਲਕੁਲ ਗਲਤ ਹੈ।

Punjabi Bollywood Tadka


Tags: Kangana RanautZaira WasimMolestation CaseBollywood Celebrityਜ਼ਾਇਰਾ ਵਸੀਮ