FacebookTwitterg+Mail

ਜੈਲਲਿਤਾ ਦੀ ਬਾਓਪਿਕ ਲਈ ਤਾਮਿਲ ਸਿੱਖੇਗੀ ਕੰਗਨਾ

kangana ranaut to learn tamil for jayalalithaa biopic
05 August, 2019 10:04:35 AM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਰੀ ਕੰਗਨਾ ਰਾਣਾਵਤ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਅਤੇ ਅਭਿਨੇਤਰੀ ਸਵ. ਜੈਲਲਿਤਾ ਦੀ ਬਾਓਪਿਕ ਲਈ ਤਾਮਿਲ ਸਿੱਖਣ ਜਾ ਰਹੀ ਹੈ। ਕੰਗਨਾ ਜਲਦ ਹੀ ਜੈਲਲਿਤਾ ਦ ਕਿਰਦਾਰ ਲਈ ਤਿਆਰੀਆਂ ਸ਼ੁਰੂ ਕਰਨ ਜਾ ਰਹੀ ਹੈ। ਅਤੇ ਉਹ ਇਸ ਫਿਲਮ ਲਈ ਤਾਮਿਲ ਸਿੱਖਣ ਦੀ ਵੀ ਕੋਸ਼ਿਸ਼ ਕਰੇਗੀ। ਇਸ ਫਿਲਮ ਦੀ ਸ਼ੂਟਿੰਗ ਮੈਸੂਰ 'ਚ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਚੇਨਈ 'ਚ ਵੀ ਸ਼ੂਟਿੰਗ ਹੋਵੇਗੀ ਅਤੇ ਫਿਰ ਮੁੰਬਈ 'ਚ ਵੀ ਫਿਲਮ ਦੀ ਸ਼ੂਟਿੰਗ ਹੋਵੇਗੀ। ਇਸ ਫਿਲਮ ਦਾ ਨਾਂ ਥਲਾਇਵੀ ਹੋਵੇਗਾ। ਇਸ ਫਿਲਮ ਨੂੰ ਹਿੰਦੀ ਦੇ ਨਾਲ ਤਾਮਿਨ ਅਤੇ ਤੈਲਗੂ 'ਚ ਵੀ ਰਿਲੀਜ਼ ਕੀਤਾ ਜਾਵੇਗਾ।
Punjabi Bollywood Tadka
ਕੰਗਨਾ ਲਈ ਆਇਰਨ ਲੇਡੀ ਆਫ ਇੰਡੀਆ ਜੈਲਲਿਤਾ ਦਾ ਕਿਰਦਾਰ ਕਾਫੀ ਚੁਣੌਤੀ ਵਾਲਾ ਹੋਣ ਜਾ ਰਿਹਾ ਹੈ। ਕੰਗਨਾ ਜਲਦ ਹੀ ਆਪਣੇ ਕਿਰਦਾਰ ਦੀਆਂ ਤਿਆਰੀਆਂ ਲਈ ਮਨਾਲੀ ਪਹੁੰਚ ਰਹੀ ਹਨ। ਜਿੱਥੇ ਫਿਲਮ ਦੇ ਮੇਕਰਸ ਇਸ ਫਿਲਮ ਦੀ ਸ਼ੂਟਿੰਗ ਦੀਆਂ ਤਿਆਰੀਆਂ ਅਗਸਤ ਦੇ ਅੰਤ 'ਚ ਕਰਨ ਜਾ ਰਹੇ ਹਨ ਉਹੀ ਗੈਰੀ ਓਲਡਮੈਨ ਵਰਗੇ ਇੰਟਰਨੈਸ਼ਨਲ ਪ੍ਰੋਫੈਸ਼ਨਲਸ ਨੂੰ ਵੀ ਮੇਕਅਪ ਅਤੇ ਪ੍ਰੋਸਥੈਟਿਕਸ ਲਈ ਇਸ ਫਿਲਮ ਨਾਲ ਜੋੜਿਆ ਜਾ ਸਕਦਾ ਹੈ ।


Tags: Kangana RanautJayalalithaaBiopicTamilBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari