ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਉਣ ਵਾਲੀ ਐਕਸ਼ਨ ਥ੍ਰਿਲਰ 'ਧਾਕੜ' 'ਚ ਜਾਸੂਸ ਦਾ ਕਿਰਦਾਰ ਨਿਭਾਏਗੀ। ਕੰਗਨਾ ਨੇ ਕਿਹਾ, ''ਧਾਕੜ ਇਕ ਐਕਸ਼ਨ ਅਤੇ ਬਹੁਤ ਵੱਡੀ ਫਿਲਮ ਹੈ। ਸਾਡੇ ਲਈ ਇਹ ਇਕ ਅਜਿਹੀ ਸ਼ੈਲੀ 'ਚ ਜਾਣ ਵਰਗਾ ਹੈ, ਜੋ ਹਿੰਦੀ ਫਿਲਮਾਂ 'ਚ ਹੁਣ ਤੱਕ ਨਹੀਂ ਹੈ। ਮੈਂ ਫਿਲਮ 'ਚ ਜਾਸੂਸ ਦਾ ਕਿਰਦਾਰ ਨਿਭਾ ਰਹੀ ਹਾਂ।'' ਦੱਸ ਦਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਰਜਨੀਸ਼ 'ਰਾਜੀ' ਘਈ ਕਰ ਰਹੇ ਹਨ। ਫਿਲਮ ਨਿਰਮਾਤਾ ਹਾਲੀਵੁੱਡ ਦੇ ਇਕ ਪ੍ਰਮੁੱਖ ਐਕਸ਼ਨ ਨਿਰਦੇਸ਼ਕ ਦੀ ਤਾਲਾਸ਼ 'ਚ ਹਨ ਤਾਂਕਿ ਵਿਸਥਾਰਤ ਦ੍ਰਿਸ਼ਾਂ ਨੂੰ ਕੋਰੀਓਗ੍ਰਾਫ ਕਰ ਸਕਣ। ਫਿਲਮ ਦੀ ਸ਼ੂਟਿੰਗ ਪੂਰੇ ਭਾਰਤ, ਦੱਖਣ-ਪੂਰਬ ਏਸ਼ੀਆ, ਮੱਧ-ਪੂਰਬ ਅਤੇ ਯੂਰਪ 'ਚ ਹੋਵੇਗੀ।
ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਕੰਗਨਾ ਰਣੌਤ ਤੇ ਰਾਜਕੁਮਾਰ ਰਾਓ 'ਜਜਮੈਂਟਲ ਹੈ ਕਿਆ' ਧਮਾਲ ਮਚਾਉਣ ਵਾਲੇ ਹਨ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ 'ਚ ਕੰਗਨਾ ਅਤੇ ਰਾਜਕੁਮਾਰ ਜ਼ਬਰਦਸਤ ਤਰੀਕੇ ਨਾਲ ਫੈਨਜ਼ ਦਾ ਮਨੋਰੰਜ਼ਨ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੀ ਕੈਮਿਸਟਰੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ।
ਦੋਵੇਂ ਇਕੱਠੇ ਮਿਲ ਕੇ ਡਾਕਟਰਸ ਅਤੇ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨ ਕਰਦੇ ਹਨ। 'ਜਜਮੈਂਟਲ ਹੈ ਕਿਆ' ਦੀ ਪ੍ਰੋਡਿਊਸਰ ਏਕਤਾ ਕਪੂਰ ਹਨ ਉਥੇ ਹੀ ਫਿਲਮ ਨੂੰ ਪ੍ਰਕਾਸ਼ ਕੋਵੇਲਾਮੁਡੀ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਕਨਿਕਾ ਢਿੱਲੋ ਨੇ ਲਿਖੀ ਹੈ। ਫਿਲਮ 'ਚ ਜਿੰਮੀ ਸ਼ੇਰਗਿਲ ਅਤੇ ਅਮਾਇਰਾ ਦਸਤੂਰ ਵੀ ਅਹਿਮ ਰੋਲ 'ਚ ਹਨ। ਇਹ ਫਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।